ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/434

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. , . E ... tu ਲਕੋ es ਨੇ ਲਿਖ ਦਿਤੇ। ਬੀੜ ਬਦੇ ਵੇਲੇ ਗ੍ਰੰਥ ਸਾਹਿਬ ਦੇ ਅੰਦਰ ਤਾਂ : ਇਹਨਾਂ ਨੂੰ ਗੁਰੂ ਅੰਗਦ ਦੇ ਰਚੇ ਕਿਹਾ, ਪਰ ਭੋਗ ਦੀ ਬਾਣੀ fਲਿਖਦੇ ਸਮੇਂ ਕਾਗਜ਼ ਪੁਰੋਂ ਜਿਉਂ ਦੀ ਤਿਉਂ ਨਕਲ ਕਰ ! ਦਿਤੀ, ਅਤੇ ਸਿਰੇ ਪੂਰ ਗੁਰੁ ਅਰਜਨ ਦੇਵ ਦਾ ਨਾਂ ਦੇ ਦਿੱਤਾ । ਸਿਰਨਾਵਾਂ ਸ਼ਲੋਕ ਸਹਸਕ੍ਰਿਤ ਮਹਲਾ ੧ ਵੀ ਉਸੇ ਤਰ੍ਹਾਂ ਉਤਾਰ ਲਿਆ । ਤਾਂਤੇ ਇਹ ਮਨਣਾ ਪਏਗਾ ਕਿ ਘਟ ਤੋਂ . ਘਟ ਇਕ ਪੜਾ ਗੁਰੂ ਨਾਨਕ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਿਆ|ਪਰ ਰਵਾਇਤ ਇਸ ਬਾਬਤ ਚੁਪ ਹੈ। ਹੋਰ ਭੀ ਕੁਝ ਫ਼ਰਕ ਦੇਖੇ ਗਏ ਹਨ, ਜੋ ਏਥੇ ਨਹੀਂ ਦਿਤੇ ਜਾਂਦੇ ।ਅਡ ਅਡ ਬੀੜਾਂ ਵਿਚ ਲਫ਼ਜ਼ੀ · ਫ਼ਰਕ ਭੀ ਬਹੁਤੇਰੇ ਹਨ, ਛੇਕੜਲੀ ਸਿਆਰੀ ਅਤੇ ਅੱਕੜ ਦੀਆਂ ਗ਼ਲਤੀਆਂ ਨਿਯਮ ਵਿਰੁਧ ਕੀਬਨ ਹਰ ਸਫ਼ੇ ਪੁਰ ਸਭਨਾਂ ਬੀੜਾਂ ਵਿਚ ਲਭਦੀਆਂ ਹਨ, ਹਿਜਿਆਂ ਦਾ ਫ਼ਰਕ, ਨ ਅਤੇ 'ਣ' ਦੇ ਵਰਤਾਉ ਦੇ ਫਰਕ, ਪੈਰਾਂ ਹੇਠ ਲਗੇ “ ਅਤੇ ਵਖਰੇ ਰ` ਅਤੇ ਏਸੇ ਤਰਾਂ ਯ’ ਤੇ ‘ਹ ਦੀਆਂ ਗਲਤੀਆਂ ਭੀ ਕੁਝ ਘਟ ਨਹੀਂ ੬.' ' ਕਿਤਾਬ ਦੇ ਮੁਢ ਵਿਚ ਹੀ ਅਸੀਂ ਦਸ ਆਏ ਹਾਂ ਕਿ ਕਿਸ ਤਰਾਂ ਜ਼ਬਾਨੀ ਚਲੇ ਆਉਣ ਕਰਕੇ ਖੁਦ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਫ਼ਰਕ ਪੈਂਦੇ ਜਾਂਦੇ ਸਨ। ਪੁਰਾਣੀਆਂ ਹਬ ਦੀਆਂ ਲਿਖੀਆਂ ਜਨਮ ਸਾਖੀਆਂ ਵਿਚ ਕਈ ਸ਼ਬਦ ਫ਼ਰਕ ਵਾਲੇ ਮਿਲਦੇ ਹਨ। ਇਹ ਜਨਮ ਸਾਖੀਆਂ, ਆਪਨੇ ਮੌਜੂਦਾ ਰੂਪ ਵਿਚ ਭਾਵੇਂ ਲਿਖੀਆਂ ਤਾਂ ਗ੍ਰੰਥ ਸਾਹਿਬ ' ' :- ੪੨9 ---Digitized by PanjabDigital Library | www.panjabdigilib.org