________________
“ਟਿੱਕੇ ਦੀ ਵਾਰ` ਨਾਲ ਨਹੀਂ ਹੋ ਸਕਦਾ । ਨਾਮ ਅਤੇ ਮਜ਼ਮੂਨ ਦੋਹਾਂ : ਤੋਂ ਦਿਸ ਰਿਹਾ ਹੈ ਕਿ ਇਹ ਰਚਨਾ ਗੁਰੂ ਸਾਹਿਬ ਦੇ ਗੁਰਿਆਈ ਦਾ ਤਿਲਕ ਮਿਲਨੇ , ਸਮੇਂ ਪੜੀ ਗਈ। ਫਿਰ ਇਹਨਾਂ ਹੀ ਡੂਮਾਂ ਨੇ ਦੋ ਪਉੜੀਆਂ ਹੋਰ ਗੁਰੂ ਹਰਿ ਗੋਬਿੰਦ ਸਾਹਿਬ ਦੇ ਟਿਕੇ ਦੀ ਰਸਮ ਪੁਰ ਰਚਕੇ ਇਹਨਾਂ ਨਾਲ ਮਿਲਾਈਆਂ, ਜੋ ਇਕ ਗ੍ਰੰਥ ਵਿਚ ਮੌਜੂਦ ਹਨ । ਹੋਰ ਭੱਟਾਂ ਦੇ ਰਚੇ ਸਵੱਯਾਂ ਨਾਲੋਂ ਏਸਦਾ ਫ਼ਰਕ ਇਹ ਸੀ ਕਿ ਇਹ ਵਾਰ’ ਸੀ ਅਤੇ ਗਾਵੀਂ ਜਾਂ ਸਕਦੀ ਸੀ, ਇਸ ਕਰਕੇ ਰਾਗਾਂ ਹੇਠਾਂ ਦੇ ਦਿੱਤੀ ਗਈ। ਦੂਜੀ ਰਚਨਾ ਸਵੈਯਾਂ ਵਿਚ ਸੀ ਜੋ ਪੜਕੇ ਸੁਣਾਏ ਹੀ ਜਾ ਸਕਦੇ ਸਨ, ਜੋ ਉਹਨਾਂ ਨੂੰ ਖਿਲ’ ਭਾਗ ਵਿਚ ਜਗਾ ਮਿਲੀ ਅਤੇ ਉਥੇ ਭੀ ਸਭ ਤੋਂ ਛੇਕੜ । ਫੇਰ ਏਸ ਵਾਰ ਵਿਚ ਉਹ ਹਦੋਂ ਟਪਿਆ ਮੁਬਾਲਗਾ ਗੁਰੂ ਸਾਹਿਬ ਦੀ ਤਾਰੀਫ਼ ਵਿਚ ਨਹੀਂ ਸੀ ਕੀਤਾ ਗਿਆ ਜੋ ਸਵੱਯਾਂ ਵਿਚ ਸੀ, ਜਿਥੇ ਮਥਰਾ ਕੁੱਟ ਲਿਖਦਾ ਹੈ : ‘ਭਣ ਮਥਰਾ ਕਛੁ ਭੇਦ ਨਹ, ਗੁਰੂ ਅਰਜਨ ਪ੍ਰਤੱਖ ਹਰਿ । ਇਕ ਹੋਰ ਗਲ ਵੀ ਸੋਚਣ ਵਾਲੀ ਹੈ ਕਿ ਭਗਤਾਂ ਦੀ ਜੋ ਬਾਣੀ ਗ੍ਰੰਥ ਸਾਹਿਬ ਵਿਚ ਲਿਖੀ ਮਿਲਦੀ ਹੈ, ਕੀਹ ਉਹ ਕਿਤੇ ਹੋਰਥੇ ਭੀ ਗ੍ਰੰਥ ਸਾਹਿਬ ਤੋਂ ਪੁਰਾਣੀਆਂ ਕਿਤਾਬਾਂ ਵਿਚ ਮਿਲਦੀ ਹੈ ਕਿ ਨਹੀਂ, ਜਿਸਤੇ ਦੋਹਾਂ ਦਾ ਮੁਕਾਬਲਾ ਕੀਤਾ ਜਾ ਸਕੇ ? ਜਵਾਬ ਹੈ ਕਿ ਨਹੀਂ। ਰੰਥ ਸਾਹਿਬ ਵਿਚ ਆਏ ਭਗਤਾਂ ਵਿਚੋਂ ਜੈਦੇਵ · ਸਭ ਤੋਂ ਪੁਰਾਣਾ ਹੈ । ਉਸਦੀ ਰਚਨਾ ‘ਗੀਤ ਗੋਬਿੰਦ` ਆਦਿ ਸਾਰੀ ਚੰਗੀ ਮਿਠੀ ਸੰਸਕ੍ਰਿਤ ਵਿਚ ਮਸ਼ਹੂਰ ਹੈ ਅਤੇ ਪੁਰੀ ਆਦਿ ਮੰਦਰਾਂ ਵਿਚ ਰੋਜ਼ ਪੜੀ ਜਾਂਦੀ ਹੈ । ਰਾਗੀ ਤੇ ਭਗਤ ਭੀ ਗਾਉਂਦੇ ਹਨ। ਜੈਦੇਵ ਦੇ ਦੋ ਹੀ ਸ਼ਬਦ ਗ੍ਰੰਥ ਸਾਹਿਬ ਵਿਚ ਦਿਤੇ ਹਨ ਅਤੇ ਦੋਵੇਂ ਹੋਰ ਕਿਤੇ ਨਹੀਂ ਮਿਲਦੇ। ਇਕ ਸ਼ਬਦ ਤਾਂ ਛੇਕੜਲੀ ਤੁਕ ' ਵੜਕੇ ਖ਼ਾਲਿਸ ਸੰਸਕ੍ਰਿਤ ਦਾ ਹੈ, ਅਤੇ ਛੇਕੜਲੀ ਸਤਰ ਪੂਰਬੀ ਹਿੰਦੀ ਵਿਚ । ਗੁਰੂ ਸਾਹਿਬ ਵੀ ‘ਤ ਗੋਬਿੰਦ’ ਦੇ ਨਾਮ ਤੋਂ ਵਾਕਿਫ ਸਨ। ਇਕ , -੪੪ Digitized by Panjab Digital Library / www.panjabdigilib.org