ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/443

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਆਪ ਨੂੰ ਗੁਰੂ ਨਾਨਕ ਦੇ ਚੋਣਾ ਵਿਚ ਪਰਮ ਭਗਤੀ ਅਤੇ ਸ਼ਰਧਾ ਸੀ ਏਸ ਬਾਤ ਦੀ ਅਤੇ ਗੁਰੂ ਸਾਹਿਬ ਦੇ ਠੀਕ ਆਸ਼ੇ ਅਨੁਸਾਰ ਹੋਣ ਦੀ ਝਲਕ ਉਸ ਬਾਣੀ ਵਿਚ ਮੌਜੂਦ ਹੈ। ਖ਼ੁਦ ਗ੍ਰੰਥ ਸਾਹਿਬ ਵਿਚ (ਅਤੇ ਬਾਹਰ ਸਿਖਾਂ ਵਿਚ) ਕਿਤਨੇ ਇਕ ਸਲੋਕਾਂ ਨੂੰ ਕਈ ਥਾਂ ਗੁਰੂ ਅੰਗਦ ਦੇ ਦਸਿਆ ਹੈ । ਜੋ ਤਸਵੀਰ ਇਸ ਬਾਣੀ ਤੋਂ ਅਸੀਂ ਗੁਰੂ ਅੰਗਦ ਦੀ ਬਨਾ ਸਕਦੇ ਹਾਂ, ਉਹ ਬੜੀ ਉਚੀ ਹੈ । ਉਪਰ ਅਸੀਂ ਦਸ ਆਏ ਹਾਂ ਕਿ ਜੋ ‘ਸ਼ਲੋਕ ਸਹਸਕੁਤਿ ਮਹਲਾ ੧` ਦੀ ਸੁਰਖੀ ਹੇਠਾਂ ਭੋਗ ਦੀ ਬਾਣੀ ਵਿਚ ਦਿੱਤੇ ਹਨ, ਉਹਨਾਂ ਵਿਚੋਂ fਸਿਰਫ਼ ਪਹਿਲਾ ਸ਼ਲੋਕ ਹੀ ਗੁਰੂ ਨਾਨਕ ਦੀ ਰਚਨਾ ਹੈ, ਅਤੇ ਬਾਕੀ ਦੇ ਤੇ ਮਾਝ ਤੇ ਆਸਾ ਦੀਆਂ ਵਾਰਾਂ ਵਿਚ ਮਹਲੇ ਦੂਜੇ ਦੇ ਦਿਖਾਏ ਹਨ। ਏਸ ਤਰ੍ਹਾਂ ਜਪੁਜੀ ਸਾਹਿਬ ਦੀਆਂ ੩੮ ਪਉੜੀਆਂ ਅਤੇ ਤਿੰਨ ਸਲੋਕ ਮਹਲੇ ਪਹਿਲੇ ਦੇ ਹੀ ਸਭ ਮਨਦੇ ਹਨ, ਪਰ ਰਾਗ ਮਾਝ ਵਿਚ ਤਿੰਨੇ ਸਲੋਕ ਪਵਣ ਗੁਰੂ ਪਾਣੀ ਪਿਤਾ ਤੋਂ ਲੈਕੇ ਕੇਤੀ ਛੁਟੀ ਨਾਲ ਤਕ ਦੁਸਰੇ ਗੁਰੂ ਦੇ ਦਸੇ ਹਨ। ਫੇਰ , ਲੌ ਇਹ ਸਲੋਕ : ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣੁ ॥ ਐਸਾ ਦਾਰੁ ਲੋੜਿ ਲਹੁ ਜਿਤੁ ਵੰਝੇ ਰੋਗਾਂ ਘਾਣਿ 1 ਜਿਤੁ ਦਾਰੂ ਰੋਗ ਉਠਿਅਹ ਤਨਿ ਸੁਖ ਵਸੈ ਆਇ ॥ ਰੋਗੁ ਗਵਾਇ ਆਪਣਾ ਤ ਨਾਨਕ, ਵੈਦ ਸਦਾਇ ॥ ਜਨਮ ਸਾਖੀਆਂ ਆਦਿ ਵਿਚ ਇਹ ਸ਼ਲੋਕ ਗੁਰੂ ਨਾਨਕ ਦੇਵ -੪੨੯ -- Digitized by Panjab. Digital Library / www.panjabdigilib.org