ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/444

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਕਰਕੇ ਦਿੱਤਾ ਹੈ, ਅਤੇ ਆਮ ਸਿਖ ਵੀ ਇਹੋ ਮਨਦੇ ਹਨ, ਪਰ ਰਾਗ ਮਲਾਰ ਦੀ ਵਾਰ ਵਿਚ ਇਸਨੂੰ ਦੂਜੇ ਗੁਰੂ ਦਾ ਕਰਕੇ ਦਿੱਤਾ ਹੈ । ਹੋਰ ਭੀ ਕਈ ਸਲੋਕ ਏਸੇ ਤਰ੍ਹਾਂ ਹਨ। ਹੇਠਾਂ ਅਸੀਂ ਕੁਝ ਕੁ ਸਲੋਕ ਦੁਜੇ ਗੁਰੂ ਦੇ ਦੇਦੇ ਹਾਂ. ਆਪ ਵੇਖੋਗੇ ਕਿ ਪਹਿਲੀ ਪਾਤੜਾਹੀ ਦੀ ਰਚਨਾ ਨਾਲ ਓਹ ਕਿਤੇ ਮਿਲਦੇ ਹਨ, ਮੁਹਾਵਰਾ, ਬਣਤ, ਲਿਖਣ-ਢੰਗ ਸਭ ਗੁਰੂ ਨਾਨਕ ਦੇ ਹਨ, ਜੇ ਗਰੰਥ ਸਾਹਿਬ ਵਿਚ ਇਹਨਾਂ ਸਲੋਕਾਂ ਦੇ ਨਾਲ “ਮਹਲਾ ੨ ਨਾ ਲਿਖਿਆ ਹੋਵੇ ਤਦ ਓਹਨਾਂ ਨੂੰ ਅਸੀਂ ਗੁਰੂ ਨਾਨਕ ਦੇਵ ਦੇ ਹੀ ਸਮਝੀਏ । | ਵਾਰ ਸਿਰੀ ਰਾਗ ਵਿਚ ਕਹਿੰਦੇ ਹਨ:ਜਿਸ ਪਿਆਰੇ fਉ ਨਿਹ ਡਿਸ ਆਗੈ ਮਰ ਚਲੀਐ ॥ ਬ੍ਰਿਗ ਜੀਵਣੁ ਸੰਸਾਰਿ ਤਾਕੈ ਪਾਛੈ ਜੀਵਣਾ ॥੨॥੩॥ | ਜਦ ਗੁਰੂ ਨਾਨਕ ਦੇਵ ਦੇ ਜੋਤਜੋਤ ਸਣ ਦੀਖ਼ਬਰ ਸੁਣੀ ਤਦ ਵੈਰਾਗ ਵਿਚ ਇਹ ਕਿਹਾ ਸੀ । ਫੇਰ ਆਖਦੇ ਹਨ, ਵਾਰ ਮਾਝ ਵਿਚ:ਦੀਖਿਆ ਆਖਿ ਬੁਝਾਇਆ, ਸਿਫਤੀ ਸਚਿ ਸਮੇਉ । ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੂ ਨਾਨਕ ਦੇਉ ॥੧॥੨੭॥ ਇਹਨਾਂ ਤੋਂ ਆਪਦੀ ਗੁਰੂ ਭਗਤੀ ਦਿਸਦੀ ਹੈ, ਅਤੀ ਵਾਰ ਮਾਂਝ ਵਿਚ ਆਉਂਦਾ ਹੈ:(੧) ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰਿ ॥ -੪੩0 Digitized by Panjab Digital Library / www.panjabdigilib.org