ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/451

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਤ ਸੰਗਤਿ ਸਿਉ ਮੇਲਾਪੁ ਹੋਇ, ਲਿਵ ਕਟੋਰੀ ਅਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ ਦੋਹਾਂ ਸਲੋਕਾਂ ਦੇ ਸਿਰਨਾਵੇਂ ਵਿਚ '੧' ਦਾ ਅੰਕ ਲਿਖਿਆ ਹੈ, ਭਾਵੇਂ “ਮਹਲਾ ੧` ਨਹੀਂ ਲਿਖਿਆ, ਸੋ ਇਸ ਤੋਂ ਕੀ ਸਮਝੀਏ ? ਇਹ ਕਿ ੧) ਰਚਨਾ ਜਾਂ ਬੰਦ ਦੀ ਗਿਣਤੀ ਦਸਦਾ ਹੈ । ਜ਼ਮੀਮਾ ਚਉਬਾ ਨਾਮਦੇਵ ਦੀ ਬਾਣੀ ਨਾਮਦੇਵ ਜੀ ਦੀ ਬਾਣੀ ਇਕ ਮਰਹਟੇ ਵਿਦਵਾਨ ਨੇ ਮਿਹਨਤ ਨਾਲ ਅਤੇ ਚੋਣਾਂ ਖ਼ਰਚ ਕਰਕੇ ਜਿਤਨੀ ਉਸਨੂੰ ਮਿਲ ਸਕੀ ਹੈ, ਇਕ ਕਿਤਾਬ “ਨਾਮਦੇਵ ਗਾਥਾ` ਵਿਚ ਇਕਠੀ ਕੀਤੀ ਹੈ । ਇਸ ਵਿਚ ਉਸਦੇ ੨੫੦ ਤੋਂ ਵਧੀਕ ਮਰਹਟੀ ਅਭੰਗ ਅਤੇ ਕੋਈ ੧੧੦ ਹਿੰਦੀ ਦੇ ਹਨ, ਜਿਨਾਂ ਵਿਚੋਂ ਕੋਈ ੬੪ ਦੇ ਗ੍ਰੰਥ ਸਾਹਿਬ ਵਿਚੋਂ ਲਏ ਹਨ । ਇਹਨਾਂ ਤੋਂ ਵੱਖ ਹੋਰ ਅਭੰਗ ਨਾਮਦੇਵ ਦੇ ਸਮਕਾਲੀ ਸਾਧੂਆਂ ਅਤੇ ਉਸ ਤੋਂ ਪਿਛੋਂ ਹੋਏ ਲੋਕਾਂ ਦੇ ਵੀ ਦਿਤੇ ਹਨ; ਜਿਨ੍ਹਾਂ ਦਾ ਨਾਮਦੇਵ ਦੇ ਜੀਵਨ ਨਾਲ ਵਾਸਤਾ ਹੈ। ਜਿਤਨੇ ਅਭੰਗ ਨਾਮਦੇਵ ਦੇ ਆਪਣੇ ਰਚਿਤ ਦਸੇ ਗਏ ਹਨ, ਉਹ ਸਭ ਉਸਦੇ ਨਹੀਂ । ਕੁਝ ਅਜਿਹੇ ਭੀ ਹਨ ਜੋ ਨਾਮਦੇਵ ਦੇ ਨਾਮ ਪੁਰ ਹੋਰ ਲੋਕਾਂ ਦੇ ਬਣਾਏ ਹੋਏ ਹਨ। ‘ਨਾਮਦੇਵ ਗਾਥਾ ਇਕੱਠਾ ਕਰਨ ਵਾਲੇ ਨੇ ਇਹ ਛਾਂਟ ਕਰਨ ਦਾ ਜਤਨ ਨਹੀਂ ਕੀਤਾ, ਅਤੇ ਚੰਗਾ ਕੀਤਾ ਹੈ । ਮੈਂ ਜਦ ਇਹ ਵੱਡਾ ਸਾਰਾ ਗੁੱਥ ਮਰਹਟੀ ਦਾ ਪੜ੍ਹ ਰਿਹਾ ਸਾਂ, ਤੇ ਕਈ ਇਕ ਅਜਿਹੇ ਅਭੰਗ ਵਿਚੋਂ ਦੁਣਕੇ ਇਕ ਪਰਸਿਧ ਮਰਹਟੇ ਵਿਦਵਾਨ -੪੩੭ Digitized by Panjab Digital Library / www.panjabdigilib.org