ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਹਿਲੇ ਕੇ ਉਸਨੂੰ ਕੱਟ ਦਿੱਤਾ ਹੈ, ਤੇ ਅਰਾਲੇ ਹੀ ਸਣੇ ਪਰ ਉਹੋ ਸ਼ਬਦ ਦੁਸਰੀ ਸ਼ਕਲ (version) ਵਿਚ ਦਿੱਤਾ ਹੈ, ਅਤੇ ਇਹ ਦੁਸਰੀ ਸ਼ਕਲ ਉਸ ਸ਼ਬਦ ਦੀ ਹੈ, ਜੋ ਰੰਥ ਸਾਹਿਬ ਵਿਚ ਦਿੱਤੀ ਹੈ। ਇਸ ਤੋਂ ਅਸੀਂ ਨਤੀਜਾ ਕਢ ਸਕਦੇ ਹਾਂ ਕਿ ਭਗਤਾਂ ਦੇ ਸ਼ਬਦਾਂ ਦੀਆਂ ਅੱਡ ਅੱਡ ਸ਼ਕਲਾਂ (versions) ਪਾਠ ਦੇ ਫ਼ਰਕ ਨਾਲ ਗੁਰੂ ਸਾਹਿਬਾਨ ਦੇ ਵੇਲੇ ਲੋਕਾਂ ਵਿਚ ਪ੍ਰਚਲਤ ਸਨ । ਸਹੰਸਰ ਰਾਮ ਨੂੰ ਵੀ ਇਕੋ ਸ਼ਬਦ ਨਾਮਦੇਵ ਦਾ ਦੋ ਸ਼ਕਲਾਂ ਵਿਚ ਖੁਲੇ ਪੜਿਆਂ ਪੁਰ ਲਿਖਿਆ ਮਿਲਿਆ, ਅਤੇ ਉਸਨੇ ਇਹਨਾਂ ਪੜ੍ਹਿਆਂ ਨੂੰ ਹੇਠਾਂ ਉਪਰ ਰਖ ਲਿਆ । ਪਰ ਜਦ ਪੋਥੀ ਵਿਚ ਨਕਲ ਕਰਨ ਲੱਗਾ ਤਦ ਪਤਾ ਲਗਾ ਕਿ ਦੋਵੇਂ ਪੜ੍ਹਿਆਂ ਪਰ ਇਕੋ ਹੀ . ਸ਼ਬਦ ਹੈ, ਪਾਠਾਂ ਕਰਕੇ । ਸੋ ਉਸਨੇ ਪਹਿਲੇ ਸਫ਼ੇ ਚ ਲਿਖੇ ਸ਼ਬਦ ਨੂੰ ਕਟ ਦਿੱਤਾ ਅਤੇ ਦੂਜਾ ਜੋ ਚੰਗਾ ਤੇ ਸਹੀ ਦਿਸਦਾ ਸੀ, ਉਹ ਰਖ ਲਿਆ । ਸ਼ਾਇਦ ਇਹ ਦੂਜਾ ਸ਼ੁਧ ਹੋਇਆ ਅਤੇ ਨਵੇਂ ਰੂਪ ਵਿਚ ਸੀ । ਅਰਸ਼ਾਦਾਤੇ ਫ਼ਰੀਦੀ ਨਾਮ ਦੀ ਕਿਤਾਬ ਉਰਦੂ ਵਿਚ ਕੁਝ ਵਰੇ ਹੋਏ ਹਨ, ਲਿਖੀ ਗਈ ਹੈ । ਫ਼ਾਰਸੀ ਅਖਰਾਂ ਰਾਹੀਂ ਪੰਜਾਬੀ ਬੋਲੀ ਦੇ ਇਮਤਿਹਾਨਾਂ ਲਈ ਇਹ ਇਕ ਕੋਰਸ ਦੀ ਕਿਤਾਬ ਹੈ । ਉਸ ਵਿਚ ਬਾਬਾ ਫ਼ਰੀਦ ਦੀ ਬਾਣੀ ਗ੍ਰੰਥ ਸਾਹਿਬ ਵਿਚੋਂ ਲੈਕੇ ਦਿੱਤੀ ਹੈ । ਖ਼ਾਲੀ ਬਾਰਾਂ ਕੁ ਸਲੋਕ ਬਾਹਰੋਂ ਹਨ । ਕਿਥੋਂ ਲਏ ਹਨ ? ਇਹ ਨਹੀਂ ਦਿਸਿਆ। ਟੀਕਾ ਕਰਦੇ ਸਮੇਂ ਟੀਕਾਕਾਰ ਨੇ ਹਰ ਸਲੋਕ ਦੇ ਨਾਲ ਕਰਾਨ ਦੀਆਂ ਆਇਤਾਂ ਅਤੇ ਹਦੀਸਾਂ ਵਿਚੋਂ ਪ੍ਰਮਾਣ ਦਿੱਤੇ ਹਨ, ਜਿਨ੍ਹਾਂ ਤੋਂ ਦਿਸਦਾ ਹੈ ਕਿ ਇਹਨਾਂ ਸਲੋਕਾਂ ਆਦਿ ਵਿਚ ਇਕ ਅਖਰ ਵੀ ਇਸਲਾਮ ਦੀ ਸਿਖਿਆ ਦੇ ਉਲਟ ਨਹੀਂ ਜਾਂ ਉਸ ਤੋਂ ਬਾਹਰਾ ਨਹੀਂ । ਬਲੋਕਾਂ ਆਦਿ ਨੂੰ ਠੀਕ ਠੀਕ ਬਾਬਾ ਫ਼ਰੀਦ’ ਦੀ ਰਚਨਾ ਮੰਨਿਆ ਹੈ, ਹੋਰ ਕਿਸੇ ਸੱਜਾਦਹ-ਨਸ਼ੀਨ, - ੪੬ - Digitized by Panjab Digital Library / www.panjabdigilib.org –