________________
.
- *
ਅਤੇ ਇਸ ਵਿਚ ਹੈਰਾਨੀ ਦੀ ਗੱਲ ਵੀ ਕੋਈ ਨਹੀਂ । ਚਿਸ਼ਤੀ ਖਾਨਵਾਦਾ ਦੇ ਸੂਫੀ ਫ਼ਕੀਰ ਹਿੰਦੁਸਤਾਨ ਵਿਚ ਇਸਲਾਮ ਦੀ ਬਲੀਗ ਜਾਂ ਪ੍ਰਚਾਰ ਵਾਸਤੇ ਆਏ ਹੋਏ ਸਨ। ਬਾਬਾ ਫ਼ਰੀਦ ਆਪਣੇ ਵੇਲੇ ਏਸ ਸਿਲਸਿਲੇ ਦੇ ਖ਼ਲੀਫ਼ੇ ਸਨ, ਅਤੇ ਓਹਨਾਂ ਦਾ ਪਹਿਲਾ ਜ਼ਰੂਰੀ ਤੇ ਇਕ ਕੰਮ ਕੁਫਰ ਨੂੰ ਦੂਰ ਕਰਕੇ ਇਸਲਾਮ ਨੂੰ ਫੈਲਾਣਾ ਅਤੇ ਹਿੰਦੂਆਂ ਨੂੰ ਮੁਸਲਮਾਨ ਬਨਾਣਾ ਸੀ । ਬਾਬਾ ਫ਼ਰੀਦ ਨੇ ਹਜ਼ਾਰਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਉਹਨਾਂ ਨੂੰ ਆਪਣੇ ਕੰਮ ਵਿਚ ਬੜੀ ਭਾਰੀ ਕਾਮਯਾਬੀ ਹੋਈ । ਹਿੰਦੂ ਜ਼ਿਮੀਂਦਾਰਾਂ ਦੀਆਂ ਕੌਮਾਂ ਦੀਆਂ ਕੌਮਾਂ ਨੇ ਉਹਨਾਂ ਦੇ ਹਥੋਂ ਇਸਲਾਮ ਗੁਹਿਣ ਕੀਤਾ, ਉਹਨਾਂ ਕੋਲੋਂ ਮੁਸਲਮਾਨ ਹੋਣਾ ਫ਼ਖ਼ਰ ਦੀ ਗਲ ਸਮਝੀ ਜਾਂਦੀ ਸੀ । ਮੁਲਤਾਨ ਦੇ ਪਾਸ ਪਿੰਡ ਕੋਠੀਵਾਲ ਵਿਚ ਜਮੇ ਪਲੇ, ਅਤੇ ੯ ਵਰੇ ਦੀ ਲੰਮੀ ਉਮਰ ਜੱਟਾਂ ਤੇ ਹਿੰਦੂਆਂ ਦੀਆਂ ਛੋਟੀਆਂ ਜਾਤਾਂ ਦੇ ਲੋਕਾਂ ਵਿਚ ਇਸਲਾਮ ਦਾ ਪ੍ਰਚਾਰ ਕਰਦਿਆਂ ਗੁਜ਼ਾਰੀ । ਕੀ ਇਹ ਮੁਮਕਿਨ ਹੋ ਸਕਦਾ ਹੈ ਕਿ ਬਾਬਾ ਫ਼ਰੀਦ ਦੇਸੀ ਬੋਲੀ ਨਹੀਂ ਸਨ ਜਾਣਦੇ। ਜਾਂ ਸਾਰੀ ਸਫ਼ਲਤਾ ਉਹਨਾਂ ਨੇ ਮਿਮਬਰ ਉਤੇ ਖਲਕੇ ਫ਼ਾਰਸੀ ਵਿਚ ਵਾਅਜ਼ ਕਰਕੇ ਪ੍ਰਾਪਤ ਕੀਤੀ ਸੀ ? ਆਪ ਸਮਾਅ . ਦੀਆਂ ਮਜਲਿਸਾਂ ਭੀ ਕਰਦੇ ਹੁੰਦੇ ਸਨ, ਜਿਥੇ ਕੱਵਾਲ ਕੱਵਾਲੀ ਕਰਦੇ ਸਨ । ਇਹ ਕੱਵਾਲੀ ਜ਼ਿਆਦਾ ਕਰਕੇ ਦੇਸੀ ਬੋਲੀ ਵਿਚ ਹੁੰਦੀ ਸੀ, ਜਿਸਨੂੰ ਸੁਣਕੇ ਬ ਬਾ ਫਰੀਦ ਵਜਦ ਵਿਚ ਆ ਜਾਂਦੇ ਸਨ। ਇਹ ਕੱਵਾਲ ਅਕਸਰ ਨੌਮਮਲਮ ਲਗ ਸਨ। ਸ਼ਾਇਦ ਕਿਹਾ ਜਾਏ ਕਿ ਬਾਬਾ ਫਰੀਦ ਵਲਾਇਤੀ ਮੁਸਲਮਾਨ ਸਨ, ਅਤੇ ਕਾਬਲੀ ਸਰਦਾਰ ਜਾਂ ਸ਼ਾਹਜ਼ਾਦੇ ਜੋ ਪੰਜਾਬ ਆਦਿ ਵਿਚ ਨਜ਼ਰਬੰਦ ਹੁੰਦੇ ਸਨ ਜਾਂ ਹਨ, ਕਿੰਨਾ ਕਿੰਨਾ ਚਿਰ ਏਥੇ ਰਹਿਕੇ ਭੀ ਪੰਜਾਬੀ ਜਾਂ ਹਿੰਦੁਸਤਾਨੀ ਸਾਫ਼ ਨਹੀਂ ਬੋਲ ਸਕਦੇ । ਜਵਾਬ ਹੈ ਕਿ ਫ਼ਦ ਦੇ ਬਜ਼ੁਰਗਾਂ ਨੂੰ ਹਿੰਦੁਸਤਾਨ ਵਿਚ ਆਏ ਦੋ ਪੀਹੜੀਆਂ ਲੰਘ
- *
auh , * - n -੩੪੭ ਹੈ Digitized by Panjab Digital Library / www.panjabdigilib.org