ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/462

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੁਕੀਆਂ ਸਨ, ਅਤੇ ਉਹਨਾਂ ਨੇ ਏਸ ਦੇਸ ਨੂੰ ਹੀ ਆਪਣਾ ਵਤਨ ਬਣਾ ਲਿਆ ਸੀ, ਅਤੇ ਫੇਰ ਬਾਬਾ ਫਰੀਦ ਨੇ ਵੀ ਇਕ ਸਦੀ ਜਿੱਨੀ ਲੰਮੀ ਉਮਰ ਪਾਈ। ਸੋ ਬੋਲੀ ਦੇ ਬਦਲਨ ਲਈ ਕਾਫ਼ੀ ਨਾਲੋਂ ਵਧੀਕਿ ਸਮਾ ਮਿਲ ਗਿਆ ਸੀ। ਸ਼ੇਖ਼ ਫ਼ਰੀਦ ਦੀ ਮਾਤਾ ਦੇ ਸਬੰਧੀ ਭੀ ਹਿੰਦੁਸਤਾਨ ਵਿੱਚ ਚਿਰਾਂ ਤੋਂ ਆਏ ਹੋਏ ਸਨ, ਅਤੇ ਕਈ ਕਹਾਣੀਆਂ ਤੋਂ ਮਾਲੂਮ ਦੇਂਦਾ ਹੈ ਕਿ ਉਹ, ਹਿੰਦੂਆਂ ਨਾਲ ਗਲਾਂ ਉਹਨਾਂ ਦੀ ਬਲੀ ਵਿਚ ਕੀਤਾ ਕਰਦੀ ਸੀ । ਸ਼ਾਇਦ ਓਧਰਦੇਸੀ ਖੂਨ ਦੀ ਮਿਲਾਵਟ ਭੀ ਹੋ ਚੁਕੀ ਸੀ । ਕਾਬਲੀ ਨਜਰਬੰਦ ਸਰਦਾਰਾਂ ਤੇ ਸ਼ਾਹਜ਼ਾਦਿਆਂ ਦੀ ਗੱਲ ਦਰਵੇਸ਼ਾਂ ਪੁਰ ਨਹੀਂ ਘਟਦੀ, ਜਿਨ੍ਹਾਂ ਨੇ ਆਪਨੀ ਜ਼ਿੰਦਗੀ ਦਾ ਇਕ ਇਕ ਨ ਆਮ ਖ਼ਲਕਤ ਵਿਚ ਰਲ ਮਿਲਕੇ ਗੁਜ਼ਾਰਨਾ ਹੋਇਆ, ਅਤੇ ਜਿਨ੍ਹਾਂ ਦਾ ਮਤਲਬ ਹੀ ਆਮ ਲੋਕਾਂ ਨਾਲ ਇੱਕ ਮਿੱਕ ਹੋਣਾ ਸੀ । ਬਾਬਾ ਫ਼ਰੀਦ ਦਾ ਹਾਲ ਠੀਕ ਹੋਰ ਪੀਰਾਂ ਫ਼ਕੀਰਾਂ ਵਰਗਾ 1 ਸੀ ਜੋ ਸਭ ਦੇਸੀ ਬੋਲੀ ਜਾਣਦੇ ਅਤੇ ਬੋਲਦੇ ਨੇ । | ਜੇਕਰ ਉਪਰ ਕੀਤੇ ਵਿਚਾਰ ਕਾਫ਼ੀ ਨਾ ਹੋਵੇ, ਤਦ ਆਓ ਅਮੀਰ ਖੁਸਰੋ, ‘ਤੁਤੀਏ ਹਿੰਦ’ ਨੂੰ ਲੈਕੇ ਸ਼ੇਖ਼ ਫ਼ਰੀਦ ਨਾਲ ਮੁਕਾਬਲਾ ਕਰੀਏ। ਅਮੀਰ ਖ਼ੁਸਰੋ, ਬ ਬਾ ਫ਼ਰੀਦ ਦਾ ਸਮਕਾਲੀ ਸੀ । ਅਮੀਰ ਖ਼ੁਸਰੋ ਦਾ ਬਾਪ ਹੋਂਦ ਵਿਚ ਆਇਆ, ਅਤੇ ਬਾਬਾ ਫ਼ਰੀਦ ਦਾ ਦਾਦਾ ਉਸ ਅਧੀ ਸਦੀ ਪਹਿਲੋਂ। ਖ਼ੁਸਰੋ ਦਾ ਸਾਰਾ ਜੀਵਨ ਅਮੀਰ ਉਮਰਾਵਾਂ ਦੇ ਹਲਕੇ ਵਿਚ ਤੇ ਬਾਦਸ਼ਾਹੀ ਦਰਬਾਰਾਂ ਵਿਚ ਲੰਘਿਆ, ਅਤੇ ਬਾਬਾ ਫ਼ਰੀਦ ਦਾ ਸਿਧੇ ਸਾਦੇ ਜੱਟਾਂ ਜ਼ਿਮੀਦਾਰਾਂ ਅਤੇ ਪੇਂਡੂ ਲੋਕਾਂ ਵਿਚ । ਹੁਣ ਖੁਸਰੋ ਦੀ ਹਿੰਦੀ ਰਚਨਾ ਅਜਿਹੀ ਸਰਲ ਤੇ ਮਿਠੀ ਹਿੰਦੀ ਵਿਚ ਹੈ, ਕਿ ਜੇ ਕਰਤਾ ਦਾ ਨਾਮ ਪਤਾ ਨਾ ਹੋਵੇ, ਤਦ ਅਸੀਂ ਉਸਨੂੰ ਕਿਸੇ ਨਵੀਨ ਹਿੰਦੀ ਲੇਖਕ ਦੀ, ਕਿਸੇ ਬੰਦਿਆਂ ਦੇ ਰਸਾਲੇ ਲਈ ਲਿਖੀ . . *ਆਪ ਪੀਰ ਹਮਦ-ਉਦ-ਦੀਠ ਨਾਰੀ ਦੀ ਲੜਕੀ ਸਨ, ਅਤੇ ਚੰਗੇ ਮੁਸਲਮਾਨ ਭੀ ਰਾਜਪੂ ਮੁਸਲਮਾਨਾਂ ਦੀਆਂ ਲੜਕੀਆਂ ਵਿਆਹ ਲੈਂਦੇ ਸਨ । -੪੪੮ - -Digitized by Panjab Digital Library | www.panjahdigilib.org