ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/465

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਲਿਕ ਮੁਹਮਦ ਜਾਇਸੀ, ਕਿਲਬਾਜ਼ ਖਾਂ ਉਮੀਦ, ਗੁਲਾਮ ਫ਼ਰੀਦ ਆਦਿ । (ਅ ਜਨਮ ਸਾਖੀ ਦੀ ਗਵਾਹੀ ਸ਼ੇਖ਼ ਫ਼ਰੀਦ ਦੀ ਰਚਨਾ ਨੂੰ 'ਸ਼ੇਖ ਬ੍ਰਹਮ’ ਦੇ ਨਾਮ ਨਾਲ ਜੋੜਨ . ਦਾ ਇਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਜਨਮ ਸਾਖੀਆਂ ਵਿਚ ਇਹ ਲਿਖਿਆ ਹੈ ਕਿ 'ਸ਼ੇਖ ਬ੍ਰਹਮ ਨੇ ਗੁਰੁ ਨਾਨਕ ਸਾਹਿਬ ਨਾਲ ਗੋਸ਼ਟ ਕਰਦੇ ਸਮੇਂ ਇਕ ਸਲੋਕ ਓਹੋ ਬਲਿਆ ਜੋ ਗਰੰਥ ਸਾਹਿਬ ਵਿਚ ਸ਼ੇਖ ਫ਼ਰੀਦ ਦੇ ਨਾਮ ਨਾਲ ਦਿੱਤਾ ਹੈ, ਅਤੇ ਅਗੋਂ ਬਾਬੇ ਨੇ ਵੀ ਓਹੋ ਸ਼ਲੋਕ ਕਿਹਾ ਜੋ ਗ੍ਰੰਥ ਸਾਹਿਬ ਵਿਚ ਫ਼ਰੀਦ ਦੇ ਸਲੋਕ ਨੂੰ ਮੁਖ ਰਖਕੇ ਕਿਹਾ ਗਿਆ ਹੈ ਤੇ ਗੁੰਬ ਸਾਹਿਬ ਵਿਚ ਦਿੱਤਾ ਹੈ । ਠੀਕ ਉਹੋ ਹਾਲ ਉਸ ਫ਼ਰਜ਼ੀ ਗੋਸ਼ਟ ਦਾ ਹੈ ਜੋ ਖ਼ੁਦ ਬਾਬਾ ਫ਼ਰੀਦ ਨਾਲ ਪੂਰਬ ਦੇਸ਼ ਵਿਚ ਕਿਤੇ ਹੋਈ ਦਸੀ ਹੈ । ਉਥੇ ਭੀ ਏਸੇ ਤਰ੍ਹਾਂ ਕੁਝ ਸ਼ਕ* ਬਾਬਾ ਫ਼ਰੀਦ ਦੇ ਮੁਹੋਂ ਕਹਾਏ ਹਨ । ਪਰ ਜਨਮਸਾਖੀਆਂ ਵਿਚ ਜੋ ਕੁਝ ਲਿਖਿਆ ਹੈ, ਉਹ ਘਟਨਾ ਦੇ ਹੋਣ ਸਮੇਂ ਨਹੀਂ ਲਿਖਿਆ ਗਿਆ, ਬਲਕਿ ਸਦੀਆਂ fਪਿਛੋਂ; ਅਤੇ ਨਾ ਇਹ ਕਿਤ ਥਾਂ ਕਿਸੇ ਇਤਬਾਰ ਕਰਨ ਦੇ ਜੋਗ ਹਨ। ਜਿਥੇ ਕੋਈ ਗਲ ਕਿਸੇ ਤਾਰੀਖੀ ਬੁਨਿਆਦ ਤੇ ਹੈ ਵੀ, ਓਥੇ ਵੀ ਵੇਰਵਾ ਸਾਰਾ ਲਿਖਣ ਵਾਲੇ ਦੀ ਕਪੋਲ ਕਲਪਨਾ ਹੈ । ਖ਼ਾਲੀ ਮੋਟਾ ਢਾਂਚਾ ਹੀ ਇਹਨਾਂ ਹਾਲਤਾਂ ਵਿਚ ਅਸੀਂ ਸਹੀ ਸਮਝ ਸਕਦੇ ਹਾਂ । ਜਿਨ੍ਹਾਂ ਕਿਤਾਬਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ, ਉਹਨਾਂ ਦੇ ਆਪੋ ਵਿਚ ਦੇ ਫ਼ਰਕ ਅਤੇ ਉਹਨਾਂ ਵਿਚ ਆਈਆਂ ਫ਼ਜ਼ੂਲ ਅਤੇ ਅਸੰਭਵ ਗਲਾਂ ਜਿਨ੍ਹਾਂ ਨਾਲ ਇਹ ਸਾਰੀਆਂ ਹੀ ਕਿਤਾਬਾਂ ਇਕ ਸਿਰੇ ਤੋਂ ਦੂਜੇ ਤਕ ਭਰੀਆਂ ਪਈਆਂ ਹਨ, ਸਗੋਂ ਇਕ ਹੀ ਜਨਮ ਸਾਖੀ ਦੀਆਂ ਅੱਡ ਅੱਡ

  • *
  • *
  • *
  • ਅਸੀਂ ਇਸ ਤੋਂ ਇਹ ਸਿੱਟਾ ਕਗ ਕ ਸਾਖੀਆਂ ਲਿਖਨ ਵਾਲੇ ਨੇ ਸਰਬ ਸਾਹਿਬ ਵਿਚ ਓਹ ਸਲੋਕ ਦੇਖਕੇ ਉਹਨਾਂ ਨਾਲ ਮੇਲ ਖ਼ਆਂ ਸਾਖੀਆਂ ਮਨੋਂ ਘੜ ਲਈਆਂ ਹਨ ।

-੪੫੧ Digitized by Panjab Digital Library / www.panjabdigilib.org