ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/466

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਐਡੀਸ਼ਨਾਂ, ਅਨਪੜ੍ਹ ਪ੍ਰਕਾਸ਼ਕਾਂ ਦੀਆਂ ਅਦਲ ਬਦਲਕੇ ਬਨਾਈਆਂ, ਇਹ ਸਭ ਗਲਾਂ ਦਸਦੀਆਂ ਹਨ ਕਿ ਇਹ ਕਿਤਾਬਾਂ ਰਤਾ ਜਿੱਨਾ ਇਤਬਾਰ ਕਰਨ ਦੇ ਲਾਇਕ ਨਹੀਂ । ਫੇਰ ਅਸੀਂ ਵੇਖ ਰਹੇ ਹਾਂ ਕਿ ਕਿਸਤਰ੍ਹਾਂ ਇਹ ਸਾਖੀਆਂ ਸਾਡੀਆਂ ਅਖਆਂ ਦੇ ਸਾਮਣੇ ਵਧਦੀਆਂ ਜਾ ਰਹੀਆਂ ਹਨ। ਜੋ ਅਜਿਹੀਆਂ ਕਿਤਾਬਾਂ ਵਿਚ ਦਿਤੀਆਂ ਵੇਰਵੇ ਦੀਆਂ ਗਲਾਂ ਨੂੰ ਅਸੀਂ ਮੂਲੋਂ ਸਚ ਨਹੀ ਮਨ ਸਕਦੇ । ਪਰ ਜੇ ਦਲੀਲ ਦੀ ਖ਼ਾਤਰ ਅਸੀਂ ਪਲ ਭਰ ਲਈ ਮਨ ਭੀ ਲਈਏ ਕਿ ਜੋ ਸ਼ਲੋਕ ਸ਼ੇਖ ਬ੍ਰਹਮ ਨੇ ਕਹੇ ਲਿਖੇ ਹਨ, ਅਤੇ ਜੋ ਸਲੋਕ ਜਵਾਬ ਵਜੋਂ ਗੁਰੂ ਨਾਨਕ ਸਾਹਿਬ ਨੇ ਕਹੇ ਦਮੇ ਹਨ, ਉਹ ਮਚ ਮੁਚ ਪਾਕਪਟਨ ਵਿਚ ਬੈਠੇ ਗੋਸ਼ਟ ਹੁੰਦੇ ਸਮੇਂ ਕਹ ਸੁਨੇ ਗਏ ਸਨ, ਤਦੇ ਵੀ ਇਹ ਸਿਧ , ਨਹੀਂ ਹੁੰਦਾ ਕਿ ਜੋ ਸ਼ਲੋਕ ਸੇਖ ਬ੍ਰਹਮ ਨੇ ਲੇ, ਓਹ ਉਸਦੇ ਵਡੇ ਵਡੇਰੇ ਬਾਬਾ ਫ਼ਰੀਦ ਦੇ ਬਨਾਏ ਹੋਏ ਨਹੀਂ ਸਨ । ਨਾ ਗੁਰੂ ਨਾਨਕ ਸਾਹਿਤ ਦੇ ਜਵਾਬੀ ਲੋਕਾਂ ਦਾ ਹੋਨਾ ਇਹ ਸਿਧ ਕਰਦਾ ਹੈ ਕਿ ਓਹ ਸਲੋਕ ਜਰੂਰ ਗੋਸ਼ਟ ਕਰਦੇ ਵੇਲੇ ਹੀ ਗੁਰੂ ਨਾਨਕ ਸਾਹਿਬ ਨੇ ਰਚੇ ਤੇ ਕਹੇ ਸਨ; ਕਿਉਂਕਿ ਇਹਨਾਂ ਨਾਲੋਂ ਕਿਤੇ ਵਧੀਕ ਗਿਣਤੀ ਉਹਨਾਂ ਸਲੋਕਾਂ ਦੀ ਹੈ, ਜੋ ਤੀਸਰੇ ਤੇ ਪੰਜਵੇਂ ਗੁਰੂ ਸਾਹਿਬਾਨ ਨੇ, ਬਾਬਾ । ਫ਼ਰੀਦ ਦੇ ਸਲੋਕਾਂ ਨੂੰ ਸਾਮਣੇ ਰਖਕੇ ਰਚੇ ਸਨ । ਮਿਸਾਲ ਲਈ ਤੁਸੀ ਦੇਖੋ ਗ੍ਰੰਥ ਸਾਹਿਬ ਵਿਚ ਸ਼ਲਕ ਨੰਬਰ ੧੩, ੫੨, ੮੬, ੧੦੪, ੧੦੫, ੧੨੦, ੧੨੧, ੧੨੪ ਆਦਿ । ਜੋ ਭੀ ਹੋਵੇ, ਗੁੰਥ ਸਾਹਿਬ ਵਿਚ ਜੋ ਤਰਤੀਬ ਬਾਣੀ ਨੂੰ ਦਿਤੀ ਗਈ ਹੈ, ਅਤੇ ਜਿਤਨ ਗਿਰਨਾਵੇਂ ਜਾਂ ਹੈਡਿੰਗ ਹਨ, ਉਹ ਗੁਰੂ ਅਰਜਨ ਦੇਵ ਦੇ ਦਿਤੇ ਹੋਏ ਹਨ, ਉਹ ਸਲੋਕਾਂ ਤੇ ਸ਼ਬਦਾਂ ਨੂੰ ਸ਼ੇਖ ਫਰੀਦ ਦੇ ਆਖਦੇ ਹਨ ਨਾ ਕਿ “ਸ਼ੋਖ਼ ਬ੍ਰਹਮ' ਦੇ । ਸ਼ੇਖ਼ ਬ੍ਰਹਮ ਦਾ ਨਾਂ ਉਹਨਾਂ ਨੂੰ ਚੰਗੀ ਤਰ੍ਹਾਂ ਮਾਲੂਮ ਹੋਣਾ ਚਾਹੀਏ । ਸ਼ੇਖ਼ ਫਰੀਦ’ ਨਾਮ ਖ਼ਾਲੀ ਬਾਬਾ ਫਰੀਦ ਸ਼ਕਰਗੰਜ ਲਈ ਹੀ ਵਰਤਿਆ ਜਾ ਸਕਦਾ ਹੈ, ਅਤੇ ਸਦਾ -੪੫੨-. --Digitized by Panjab Digital Library / www.panjabdigitib.org