ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/467

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ਏਸੇ ਤਰ੍ਹਾਂ ਵਰਤਿਆ ਗਿਆ ਹੈ; ਉਹ ਦੂਜੇ ਸ਼ੇਖ਼ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਿਲੇ ਕਹੇ ਗਏ ਹਨ, ਹਿੰਦੁਆਂ ਨੂੰ ਆਪਣੇ ਅਸਲੀ ਨਾਮ ਸ਼ੇਖ਼ ਇਬਾਹੀਮ' ਨਾਲ ਹੀ ਮਾਲੂਮ ਸਨ, ਜਿਸਨੂੰ ਜਨਮ ਸਾਖੀਆਂ ਲਿਖਨ ਵਾਲਿਆਂ ਨੇ ਵਿਗਾੜਕੇ “ਸ਼ੇਖ਼ ਬ੍ਰਹਮ’ ਬਨਾਲਿਆ ਹੈ, ਉਸਦਾ ਕੋਈ ਹੋਰ ਨਾਮ ਓਹਨਾਂ ਨੂੰ ਮਾਲੂਮ ਨਹੀਂ ਸੀ। ਇਹ ਗਲ ਕਿ ਉਨ੍ਹਾਂ ਨੂੰ ਫ਼ਰੀਦ ਮਾਨੀ ਆਖਦੇ ਸਨ, ਅਜ ਕਲ ਦੇ ਸਿਖਾਂ ਦੀ ਝੂਠੀ ਬਨਾਵਟ ਹੈ । ਸ਼ੇਖ਼ ਇਬਾਹੀਮ ਜਿਸ ਨਾਲ ਗੁਰੂ ਨਾਨਕ ਸਾਹਿਬ ਦਾ ਮਿਲਨਾ ਮੁਮਕਿਨ ਹੋ ਸਕਦਾ ਹੈ, ਬਹੁਤ ਥੋੜਾ ਚਿਰ, ਕੋਈ ਛੇ ਸਤੁ ਵਰੇ ਹੀ ਪਾਕਪਟਨ ਦੀ ਗਦੀ ਪੁਰ ਰਿਹਾ ਹੈ, ਅਤੇ ਉਹ ਕੋਈ ਚੋਣਵੇਂ ਮੁਖੀ ਜਾਂ ਸਿਧ ਗਦੀ-ਨਸ਼ੀਨਾਂ ਵਿਚੋਂ ਨਹੀਂ ਸੀ, ਉਸਦਾ ਬਾਪ ਸ਼ੇਖ਼ ਤਾਜਦੀਨ ਅਤੇ ਪੜ੍ਹ ਤੇ ਪੋੜਾ ਉਸ ਨਾਲੋਂ ਕਿਤੇ ਵਡੇ ਗੱਦੀਨਸ਼ੀਨ ਹੋਏ ਹਨ । ਮੈਕਾਲਿਫ਼ ਸਾਹਿਬ ਦੀ ਕਿਤਾਬ ਤੋਂ ਬਾਹਿਰ ਮੈਂ ਕਿਤੇ ਵੀ ਇਹ ਨਹੀਂ ਪੜਿਆ ਕਿ ਸ਼ੇਖ਼ ਇਬਾਹੀਮ ਨੂੰ ਫ਼ਰੀਦ ਸਾਨੀ ਸਦਦੇ ਸਨ। ਨਾ ਇਹ ਲਫ਼ਜ਼ ਇਬਾਹੀਮ ਦੇ ਨਾਮ ਦੇ ਪਿਛੇ ਲਗਕੇ ਇਸਤਰਾਂ ਪੜਿਆ ਹੈ: ਸ਼ੇਖ਼ ਬਾਹੀਮ ਫ਼ਰੀਦ ਸਾਨੀ । ਹਾਂ ਬਾਬਾ ਫ਼ਦ ਦੇ ਪੱਤੇ, ਅਤੇ ਦੂਜੇ ਸਜਦਾ-ਨਸ਼ੀਨ ਸ਼ੇਖ਼ ਅਲਾਉਦੀਨ ਨੂੰ 'ਸ਼ੇਖ਼ ਅਲਾਉਦੀਨ ਫ਼ਰੀਦ ਸਾਨੀ ਜ਼ਰੂਰ ਆਖਿਆ ਜਾਂਦਾ ਸੀ, ਅਤੇ ਉਹ ਬਹੁਤ ਰਸੂਖ਼ ਵਾਲੇ ਤੇ ਵਡੇ ਪੀਰ ਸਨ । ਜੇਕਰ ਇਹ ਵੀ ਫ਼ਰਜ਼ ਕਰ ਲਈਏ ਕਿ ਸ਼ੇਖ਼ ਬ੍ਰਹਮ ਨੂੰ ਫ਼ਰੀਦ ਸਾਲੀ (ਦੂਜਾ ਫ਼ਰੀਦ), ਜਾਂ ਫ਼ਰੀਦ ਸਾਲਿਸ (ਤੀਜਾ ਫ਼ਰੀਦ) ਆਖਦੇ ਸਨ, ਤਦ ਵੀ ਮੈਕਾਲਿਫ ਸਾਹਿਬ ਦਾ ਦਾਅਵਾ (ਜੋ ਉਹਨਾਂ ਦੇ ਦਿਮਾਗ਼ ਵਿਚ ਨਹੀਂ, ਕਲਮ ਵਿਚ, ਸ਼ਾਇਦ ਸਰਦਾਰ ਕਾਹਨ ਸਿੰਘ ਜੀ ਨੇ ਵਾੜਿਆ ਸੀ) ਸਿਧ ਨਹੀਂ ਹੁੰਦਾ। ‘ਫ਼ਰੀਦ ਸਾਨੂੰ ਜਾਂ “ਫ਼ਰੀਦ ਸਾਲਿਸ’ ਉਸ ਦੇ ਨਾਮ ਨਹੀਂ ਹੋ ਸਕਦੇ, ਇਹ ‘ਉਪਨਸ’ ਹਨ, ਜੋ ਮਰੀਦ ਲੋਕ ਬਹੁਤ ਪਿਛੋਂ ਆਪਨੇ ਪੀਰਾਂ ਨੂੰ ਦੇ ਸਕਦੇ ਸਨ, ਬਸ਼ਰਤੇਕਿ ਉਹ ਇਸ ਮਾਨ ਦੇ ਲਾਇਕ ਹੋਵੇ ॥ ਫੇਰ ‘ਸਾਨੀ’ ਤੇ ‘ਸਾਲਿਸ’ ਦੇ LE

Digitized by Panjab Digitala_ibrary / www.panjabdigilib.org