ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/468

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________


s! - - ਲਫ਼ਜ਼ “ਫ਼ਰੀਦ’ ਦੇ ਲਫ਼ਜ਼ ਨਾਲੋਂ ਅਡ ਨਹੀਂ ਕੀਤੇ ਜਾ ਸਕਦੇ ਅਤੇ ਨਾ ਸ਼ੇਖ ਬ੍ਰਹਮ` ਨੂੰ “ਫ਼ਰੀਦ` ਜਾਂ “ਸ਼ੇਖ ਫ਼ਰੀਦ’ ਕਿਹਾ ਜਾ ਸਕਦਾ ਸੀ॥ ਗੁਰੂ ਅਰਜਨ ਦੇਵ ਜੈਸੇ ਸਿਆਣੇ ਆਦਮੀ · ਤੋਂ ਅਜਿਹੀ ਗ਼ਲਤੀ ਹੋਣੀ ਨਾਮੁਮਕਿਨ ਹੈ। ਜੇਕਰ ਗੁਰੂ ਅਰਜਨ ਦੇਵ ਇਹਨਾਂ ਲੋਕਾਂ ਤੇ ਸ਼ਬਦਾਂ ਨੂੰ ਸ਼ੇਖ ਬ੍ਰਹਮ ਦੇ ਬਨਾਏ ਜਾਣਦੇ ਹੁੰਦੇ, ਤਾਂ ਉਹ ਇਹਨਾਂ ਨੂੰ ਸ਼ੇਖ਼ ਬ੍ਰਹਮ ਦੇ ਕਰਕੇ ਕਿਉਂ ਨਾ ਲਿਖਦੇ । ਬਿਲਕੁਲ ਮਾਮੂਲੀ ਤੇ ਗੁਮਨਾਮ ਜਿਹੇ ਭਗਤਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਚੜੀ ਹੈ, ਅਤੇ ਉਹਨਾਂ ਦੇ ਨਮ ਪੁਰ ਹੀ ਦਿਤੀ ਹੈ, ਤਦ ‘ਸ਼ੇਖ ਬ੍ਰਹਮ` ਲਿਖਨ ਵਿਚ ਕੀ ਹਰਜ ਸੀ, ਜਿਸ ਨਾਮ ਨਾਲ ਉਹ ਗੱਦੀਨਸ਼ੀਨ ਜਨਮ ਸਾਖੀਆਂ ਵਿਚ ਮਸ਼ਹੂਰ ਸੀ ? ਕਿਸੇ ਇਕ ਗੁਰੂ ਜੀ ਦੀ ਲੰਮੀ ਸਾਰੀ ਰਚਨਾ ਦੇ ਦੇ, ਵਿਚਾਲੇ ਜੇ ਕਿਤੇ ਇਕ ਅਧਾ ਬਲੋਕ ਭੀ ਦੁਸਰੇ ਗੁਰੂ ਦਾ ਆ ਗਿਆ ਹੈ, ਤਦ ਗੁਰੂ ਅਰਜਨ ਦੇਵ ਨੇ ਉਸ ਨੂੰ ਵਖਰਾ ਕਰਕੇ ਵਿਖਾਇਆ ਹੈ, ਭਾਵੇਂ ਛਾਪ ਸਭ ਜਗਹ “ਨਾਨਕ” ਪਦ ਦੀ ਹੀ ਹੈ । ਇਹ ਵਖੇਵਾਂ ਉਹਨਾਂ ਨੇ ਭਗਤ ਬਾਣੀ ਦੇ ਦੇ ਸਮੇਂ ਕੀਤਾ ਹੈ। ਸ਼ੇਖ਼ ਫ਼ਰੀਦ ਦੇ ਸ਼ਲੋਕਾਂ ਦਾ ਸੰਗੁਹ ਹੀ ਇਸ ਗਲ ਦੀ ਮਿਸਾਲ ਹੈ । ਸਾਫ਼ ਦਿਸ ਰਿਹਾ ਹੈ ਕਿ ਗੁਰੂ ਅਰਜਨ ਦੇਵ ਨੇ ਸ਼ੇਖ਼ ਬ੍ਰਹਮ ਤੋਂ ਕੋਈ ਸੱਠ ਵਰੇ ਪਿਛੋਂ ਅਤੇ ਸਾਥੋਂ ੩੫੦ ਵਰੇ ਪਹਿਲੋਂ ਇਹਨਾਂ ਸ਼ਬਦਾਂ ਤੇ ਸ਼ਲੋਕਾਂ ਨੂੰ ਸ਼ੇਖ ਫ਼ਰੀਦ ਸ਼ਕਰਗੰਜ ਦੇ ਹੀ ਸ਼ਬਦ ਤੇ ਸ਼ਲੋਕ ਜਾਤਾਂ ਅਤੇ ਲਿਖਿਆ ਹੈ, ਨਾ ਕਿ ਸ਼ੇਖ਼ ਬ੍ਰਹਮ ਦੇ । ਸਾਰੇ ਹਿੰਦੂ ਮੁਸਲਮਾਨ ਅਸ ਤਕ ਇਹੋ ਮਨਦੇ ਚਲੇ ਆਏ ਹਨ, ਅਤੇ ਇਹਨਾਂ ਸ਼ਲੋਕਾਂ ਸ਼ਬਦਾਂ ਪੂਰੇ ਸਾਰੀ ਟੀਕਾ ਵਿਪਨੀ ਏਸੇ ਨਿਸਚੇ ਉਤੇ ਨਿਰਭਰ ਹੈ । ਏਸ ਨਵੀਨ ਬਨਾਵਟ ਨਾਲੋਂ ਮੈਨੂੰ ਤਾਂ ਪੁਰਾਣੇ ਇਤਿਹਾਸ ਕਾਰਾਂ ਦਾ ਅਫਸਾਨਾ, ਕਿ ਸ਼ੇਖ਼ ਫ਼ਰੀਦ ਨੇ ਗੁਰੂ ਅਰਜਨ ਦੇਵ ਨੂੰ ਕਿਸੇ ਰੂਹਾਨੀ ਸ਼ਕਲ ਵਿਚ ਹਾਜ਼ਰ ਹੋ ਕੇ ਆਪਣੀ ਸਾਰੀ ਬਾਣੀ ਲਿਖਵਾ ਦਿਤੀ, ਵਧੀਕ ਅਕਲ ਦੀ ਗਲ ਜਾਪਦੀ ਹੈ । -੫੪ - Digitized by Panjab Digital Library / www.panjabdigilib.org -