ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/470

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਮਾਂ ਛੇਵਾਂ ! ਬਾਬਾ ਮੋਹਨ ਵਾਲੀ ਪੋਥੀ ਪਰ ਨੋਟ, ਡਾਕਟਰ ਮੋਹਨ ਸਿੰਘ ਜੀ ਵਲੋਂ “ਸੰਨ ੧੯੩੩ ਦਸੰਬਰ ਵਿਚ ਮੈਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਮੋਹਨ ਜੀ ਵਾਲੀ ਇਕ ਪੋਥੀ, ਪਹਿਲੀ, ਦੇ ਦਰਸ਼ਨ ਕੀਤੇ । ਪ੍ਰਕਾਸ਼ ਕੀਤੇ ਜਾਣ ਮਵਾਰੋਂ ਮੈਂ , ਆਗਿਆ ਲੈ ਕੇ ਬੈਠਾ ਉਸ ਵੇਲੇ ਮੈਂ ਕੁਝ ਨੋਟ ਵੀ ਲਏ ਸਨ,ਜਿਹੜੇ ਐਸ ਵੇਲੇ ਸਾਹਮਣੇ ਨਹੀਂ, ਪਰ ਜੋ ਕੁਝ ਮੈਨੂੰ ਜ਼ਬਾਨੀ ਯਾਦ ਹੈ, ਉਹ ਸਨਮੁਖ ਰਖਦਾ ਹਾਂ । ਪੋਥੀ ਦਾ ਵਡਾ ਅਕਾਰ ਸੀ ੧੮ x ੨੦ x੫ ਦੇ ਲਗ ਪਗ ! ਪਹਿਲਾਂ ਜਪ ਸੀ । ਮੈਂ ਇਹ ਵੇਖਕੇ ਬੜਾ ਹੈਰਾਨ ਹੋਇਆ ਕਿ | ਓ........ਸਤਿਗੁਰ ਪ੍ਰਸਾਦਿ ਦੀ ਥਾਂ (੧ ਓ........ਸਤਿਗੁਰ ਕੇ ਪੂਸਾਦ’ ਲਿਖਿਆ ਹੈ । ਜਪ ਤੋਂ ਬਾਅਦ ‘ਰਹਰਾਸ’ ਦੇ ਸ਼ਬਦੇ ਸਨ ਤੇ ਫੇਰ ਵੱਧ ਗੋਸ਼ਟ’ ਸੀ। ਪੋਥੀ ਦੇ ਅਖੀਰ ਤੇ ਭਗਤਾਂ ਦੀ ਬਾਣੀ ਸੀ । ਮੈਨੂੰ ਜਿਥੇ . ਤਕ ਯਾਦ ਹੈ, ਫ਼ਰੀਦ ਦੇ ਸਲੋਕ ਵੀ ਸਨ । | ਇਕ ਥਾਂ ਮੈਂ ਕੀ ਵੇਖਿਆ ਜੋ ਖੱਬੇ ਪਾਸੇ ਵਾਲੇ ਸਫੇ ਤੇ ਨਾਮਦੇਵ ਜੀ ਦਾ ਇਕ ਸ਼ਬਦ ਹੈ, ਤੇ ਉਹ ਕੇਟ ਦਿਤਾ ਗਿਆ ਹੈ ਅਰਥਾਤ ਲਕੀਰਿਆ ਗਿਆ ਹੈ, ਅਤੇ ਸਜੇ ਸਫੇ ਤੇ ਉਹੋ ਸ਼ਬਦ ਪਰ ਹੋਰ ਤੇ ਸਹੀ ਰੂਪ ਵਿਚ ਦਿਤਾ ਹੈ : ਏਸ ਤੋਂ ਮੈਂ ਇਹ ਨਤੀਜਾ ਕਢਿਆ ਕਿ ਭਗਤਾਂ ਦੀ ਬਾਣੀ ਬੜੀ ਖੋਜ ਕਰਕੇ ਆਦਿ ਗ੍ਰੰਥ ਜੀ ਵਿਚ ਦਾਹੜੀ ਗਈ ਸੀ, ਅਤੇ ਏਸ ਖੋਜ ਦਾ ਮਿਲਸਿਲਾ ਤੀਜੀ ਪਾਤ, ਵਹੀ ਤੋਂ ਜਾਰੀ ਸੀ। ਮੇਰਾ ਹਿਰਦਾ ਕਹਿੰਦਾ ਹੈ ਕਿ................ ਮੇਰਾ ਵਿਸ਼ਵਾਸ ਹੈ ਕਿ ...................... -੪੫੬ Digitized by Panjab Digitat Library / www.panjabdigilib.org