ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/472

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਣਗੀਆਂ । ਏਸ ਗਲ ਤੋਂ ਇਹ ਨਤੀਜਾ ਨਹੀਂ ਕਢਿਆ ਜਾ ਸਕਦਾ ਕਿ ਭਗਤਾਂ ਦੀ ਬਾਣੀ ਬੜੀ ਖੋਜ ਕਰਕੇ ਆਦਿ-ਗੰਥ ਜੀ ਵਿਚ ਚਾਹੜੀ ਗਈ ਸੀ ਅਤੇ ਨਾ ਇਹ ਗਲ ਸਿਧ ਹੁੰਦੀ ਹੈ ਕਿ ਏਸ ਖੋਜ ਦਾ ਸਿਲਸਿਲਾ ਤੀਜੀ ਪਾਤਸ਼ਾਹੀ ਤੋਂ ਜਾਰੀ ਸੀ । ਜੋ ਨਤੀਜਾ ਕਢਿਆ ਜਾ ਸਕਦਾ ਹੈ, ਉਹ ਅਸੀਂ ਉਪਰ ਕਿਤਾਬ ਵਿਚ ਦੇ ਆਏ ਹਾਂ । ਜੰਕਰ ਬਾਬੇ ਮੋਹਨ ਵਾਲੀ ਪਹਿਲੀ ਪੋਥੀ ਵਿਚ ਨਿਤਨੇਮ ਦੀ ਬਾਣੀ ਜਪੁਜੀ ਤੇ ਰਹਿਰਾਸ ਪਹਲੇ ਰਖ ਹੈ. ਅਤੇ fਛੋਂ ਸਿਰੀ ਰਾਗ ਦੀ ਬਾਣੀ ਤੋਂ ਬੀ ਦਾ ਮੁ ਕੀਤਾ ਹੈ, ਤਦ ਇਹ ਖ਼ਿਆਲ ਵੀ ਗੁਰੂ ਅਰਜਨ ਦੇਵ ਦੇ ਆਪਣੇ ਨਾ ਹੋਏ, ਅਤੇ ਭਗਤਾਂ ਦੀ ਬਾਣੀ ਨੂੰ ਗੁਰੂ ਬਾਣੀ ਤੋਂ ਪਿਛੋਂ ਰਖਨ ਦਾ ਖ਼ਿਆਲ ਵੀ ਸਹਸਰ ਰਾਮ ਦਾ ਹੀ ਹੋਇਆ। ਉਪਰ “ਗੁਰ ਦੇਵ ਦੀ ਬਾਣੀ ਦੇ ਕਲਮੀ ਉਤਾਰਿਆਂ ਵਲ ਭੀ ਇਸ਼ਾਰਾ ਕੀਤਾ ਹੈ; ਮੈਂ ਇਹੋ ਜਿਹਾ ਇਕ ਭੀ ਉਤਾਰਾਂ ਨਹੀਂ ਦੇਖਿਆ, ਜੋ ਗੰਥ ਮਾਹਿਬ ਤੋਂ ਨਹੀਂ ਕੀਤਾ ਗਿਆ। ਲੋਕਾਂ ਨੇ ਗੰਥ ਸਾਹਿਬ ਵਿਚੋਂ ਹੀ ਬਾਣੀ ਚੁਰਾ ਕੇ ਅਪਨੀ ਮਨ ਮਾਨੀ ਤਰਤੀਬ ਦੇਕੇ ਪੋਥੀਆਂ ਬਣਾ ਲਈਆਂ । ਇਹਨਾਂ ਪੋਥੀਆਂ ਵਿਚ ਹੋਰ ਗੁਰੂ ਸਾਹਿਬਾਨ ਦੀ ਬਾਣੀ ਵੀ ‘ਮਹਲਾ’ ਦਸਕੇ ਦਿੱਤੀ ਹੁੰਦੀ ਹੈ, ਅਤੇ ਖ਼ਾਸ ਬਾਣੀਆਂ ਸੁਖਮਨੀ`, 'ਆਨੰਦ ਆਦਿ ਸ਼ਾਮਲ ਹੁੰਦੀਆਂ ਹਨ। ਗੰਥ ਸਾਹਿਬ ਦਾ ਆਪਨ ਆਧਾਰ ਵਿਸ਼ੇਸ਼ ਕਰਕੇ ਬਾਬੇ ਮੋਹਨ ਵਾਲੀਆਂ ਦੋ ਪੋਥੀਆਂ ਪੁਰ ਹੀ ਸੀ; ਪੰਚਮ ਪਾਤਸ਼ਾਹੀ -੪੫੮ Digitized by Panjab Digital Library / www.panjabdigilib.org