ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/475

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ey ਦੇ ਇਹਨਾਂ ਪੁਸਤਕਾਂ ਵਿਚ ਨਹੀਂ ਆਏ, ਜਿਸ ਦਾ ਮਤਲਬ ਇਹ ਹੈ ਕਿ ਸੰਮਤ ੧੫੬੧ ਵਾਲੀ ਪੁਸਤਕ ਦੇ ਪਿਛੋਂ ਸੱੜ ਔਸੀ ਵਰਿਆਂ ਵਿਚ ਇਹ ਸਾਰੀ ਬਾਣੀ ਕਬੀਰ ਜੀ ਦੇ ਨਾਮ ਪੁਰ ਰਚੀ ਜਾਕੇ ਕਬੀਰ ਪੰਥੀਆਂ ਵਿਚ ਪ੍ਰਸਿਧ ਹੋ ਗਈ ਸੀ, ਜਿਨ੍ਹਾਂ ਤੋਂ ਪਹਿਲੇ ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚ ਅਤੇ ਫੇਰ ਗੁਰੁ ਗ੍ਰੰਥ ਸਾਹਿਬ ਵਿਚ ਆਈ । ਏਸ ਮੁੱਦਤ ਅੰਦਰ ਕਈ ਨਵੀਆਂ ਕਰਾਮਾਤੀ ਤੇ ਹੋਰ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਜਾ ਚੁੱਕੀਆਂ ਸਨ, ਜਿਸ ਤਰ੍ਹਾਂ ਕਿ ਗੁੰਬ ਸਾਹਿਬ ਵਿਚ · ਦਿਤੇ ਕਬੀਰ ਦੇ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ : ਗੰਗਾ ਗੁਸਾਇਨ ਗਹਿਰ ਗੰਭੀਰ । ਜੰਜੀਰ ਬਧ ਕਰ ਖਰੇ ਕਬੀਰ । ਗੰਗਾ ਕੀ ਲਹਿਰ ਮੇਰੀ ਟੁਟੀ ਜੰਜਰ । ਮੁਗ ਛਾਲਾ ਪੁਰ ਬੈਠੇ ਕਬੀਰ । ਨਾਮਦੇਵ ਪੁਰ ਕਿਸੇ ਮੁਸਲਮਾਨ ਬਾਦਸ਼ਾਹ ਵਲੋਂ ਜ਼ੁਲਮ ਕਰਨ ਵਾਲੀ ਕਹਾਣ3, ਕਬੀਰ ਦੇ ਨਾਮ ਨਾਲ ਜੋੜ ਦਿੱਤੀ ਗਈ, ਅਤੇ ਸਿਕੰਦਰ ਲੋਦੀ ਦੇ ਰਾਜ ਵਿਚ ਇਕ ਬੁਢਨ ਨਾਮ ਕਬੀਰ ਪੰਥੀ ਸਾਧੂ ਨੂੰ ਸਿਕੰਦਰ ਦੇ ਮਰਵਾ ਦੇਨ ਕਰਕੇ ਸਿਕੰਦਰ ਦਾ ਨਾਮ ਕਬੀਰ ਨਾਲ ਜੋੜ ਦਿਤਾ ਗਿਆ । ਫੇਰ ਕਿਹਾ ਹੈ : ਪਹਲੇ ਦਰਸ਼ਨ ਮਗਹਰ ਪਾਯੋ, ਪੁਨਿ ਕਾਸ਼ੀ ਬਸੇ ਆਇ ।” ਹੋਰ ਕਹਾਣੀਆਂ ਵਿਚ ਕਬੀਰ ਦਾ ਜਨਮ ਕਾਂਸ਼ੀ ਵਿਚ ਹੋਇਆ ਦਸਿਆ ਹੈ, ਮਗਹਰ ਵਿਚ ਨਹੀਂ, ਜਿਸਤਰ੍ਹਾਂ ਕਿ ਗ੍ਰੰਥ ਸਾਹਿਬ ਵਿਚੋਂ ਦਿਤੀ ਉਪਰਲੀ ਤੁਕ ਤੋਂ ਦਿਸ ਰਿਹਾ ਹੈ। | ਪਹਿਲੀ ਪੁਸਤਕ ਦੇ ਮੁਢਲੇ ਭਾਗ ਵਿਚ ੮੮ ਦੋਹੇ ਦਿਤੇ ਹਨ, ੫੮ ਸਿਰਨਾਵਿਆਂ ਹੇਠਾਂ, ਵਿਸ਼ੇ ਅਨੁਸਾਰ ਤਰਤੀਬ ਦੇਕੇ, ਜਿਕੁਰ, “ਗੁਰਦੇਵ ਕੋ ਅੰਗ, ਸੁਮਿਰਣ ਕੋ ਅੰਗ’ ਬਿਰਹ ਕੇ ਅੰਗ’ -੪੬੧----Digitized by Panjab Digital Library / www.panjabdigilib.org