ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/476

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- ਆਦਿ । ਏਸ ਭਾਗ ਦਾ ਨਾਮ ਸਾਖੀ' ਰਖਿਆ ਹੈ, ਅਤੇ ਇਹਨਾਂ ਸਲੋਕਾਂ ਤੇ ਦੋਹਿਆਂ ਵਿਚ ਵਯਵਹਾਰਿਕ ਸਿਖਿਆ ਅਤੇ ਲੌਕਿਕ ਆਚਰਣ ਸਬੰਧੀ ਸਿਖਿਆ ਹੈ । ਦੁਸਰੇ ਭਾਗ ਵਿਚ ਜਿਸਦਾ ਸਿਰ ਲੇਖ ‘ਪਦ’ ਦਿਤਾ ਹੈ, ੪੦੩ ਪਦੇ (ਸ਼ਬਦ) ਅੱਡ ਅੱਡ ਰਾਗਾਂ ਹੇਠਾਂ ਦਿਤੇ ਹਨ । ਏਹਨਾਂ ਪਦਿਆਂ ਵਿਚ ਧਾਰਮਿਕ ਸਿਧਾਂਤ ਵਿਸ਼ੇਸ਼ ਕਰਕੇ ਦਿਤੇ ਹਨ । ਰਾਗ ਹੇਠਲੀ ਤਰਤੀਬ ਸਿਰ ਆਏ ਹਨ : ਰਾਗ ਗੌੜੀ (੧੫ ਪਦੇ); ਰਾਗ ਰਾਮਕਲੀ (੧੦੯ ਪਦੇ); ਰਾਗ ਮੋਰਠਿ (੩੮ ਪਦੇ); ਰਾਗ ਕੇਦਾਰੌ (੨੦ ਪਦੇ), ਰਾਗ ਮਾਰੂ (੩ ਪਦ), ਰਾਗ ਟੋਡੀ (੨ ਪਦੇ); ਰਾਗ ਭੈਰੁ ( ੩੭ ੫); ਰਾਗ ਬਿਲ ਵਲ (੧); ਰਾਗ ਲਲਿਤ (੩ ਪਦੇ); ਰਾਗ ਬਸੰਤ (੧੩ ਪਦੇ); ਰਾਗਮਾਲੀ ਗੌੜੀ (੩ਪਦੇ); ਰਾਗ ਕਲਜ਼ ਨੇ ਪਦ); ਰਾਗ ਸਾਰੰਗ ( ਦੋ ਪਦੇ); ਰਾਗ ਮਲਾਰ(ਦੋ ਪਦੇ); ਰਾਗ ਧਨਾਸਿ ( ੬ ਪਦੇ 11 ਸਾਰ ੪੦੩ ॥ | ਹਰ ਇਕ ਪਦ ਵਿਚ ਇਕ ਦੋਹਾ, ਜੋ ਪਹਿਲੋਂ ਦਿਤਾ ਹੈ, ‘ਟੇਕ’ ਦਾ ਹੈ, ਜਿਸ ਨੂੰ ਗੰਥ ਸਾਹਿਬ ਵਿਚ ‘ਰਹਾਉ' ਕਰਕੇ ਲਿਖਿਆ ਹੁੰਦਾ ਹੈ। , ਤੀਸਰਾ ਭਾਗ ਹੈ “ਮੈਂ” । ਏਸਦੇ ਹੇਠਾਂ ਰਾਗ ਸੂਹੋ; ਸਤਪਦੀ ਰਮੈਂਣੀ, ਦੁਪਦੀ ਰਮੇਂਣੀ; ਅਸ਼ਟਪਦੀ ਰਣੀ; ਬਾਪਦੀ ਰਮੈਣੀ; ਚੌਪਦੀ ਰਮੈਂਣੀ; ਇਹਨਾਂ ਬਿਨਾਵਿਆਂ ਹੇਠਾਂ ਸ਼ਬਦ ਦਿਤੇ ਹਨ ਕੋਈ ੨੨ ਸਫ਼ੇ । ਏਸੇ ਭਾਗ ਵਿਚ ਸੰਮਤ ੧੮੮੧ ਵਾਲੀ ਪੁਸਤਕ ਵਿਚੋਂ ਇਕ ਰਮੇਣੀ ਦਿਤੀ ਹੈ, ਜਿਸ ਨੂੰ ਗੁਥ ਬਾਵਨੀ' ਆਖਿਆ ਹੈ, ਉਸਦੀਆਂ ਪਹਿਲੀਆਂ ਦੋ ਤੁਕਾਂ ਹਨ : ਬਾਵਣ ਅਖਰ ਲੋਕੜੀ ਸਬ ਕੁਛ ਨਹੀਂ ਮਹਿ। ਯੇ ਸਬ ਖਿਰ fਖਿਰ ਜਾਹਿਗੇ, ਸੋ ਆਖਿਰ ਇਨਮੈਂ ਨਾਂਹ। ਏਸ ਵਿਚ ਇਕ “ਬਾਵਨ ਅਖਰ ਦਿਤੀ ਹੈ, ਜੋ ਗੁੰਬ ਸਾਹਿਬ ਵਿਚ ਨਹੀਂ ॥ ਇਸ ਸਬੰਧ ਵਿਚ ਇਕ ਹੋਰ ਗਲ ਭੀ ਧਿਆਨ ਯੋਗ ਹੈ ਕਿ ਇਹਨਾਂ ਦੋਹਾਂ ਹਿੰਦੀ ਪੁਸਤਕਾਂ ਵਿਚ ਦਿਤੇ ਦੋਹਿਆਂ ਅਤੇ ਪਦਾਂ ਦੀ -੪੬੨ Digitized by Panjab Digital Library / www.panjabdigilib.org