ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/478

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਸਤਕ ਲਿਖੀ ਗਈ ਸੀ। ਕਬੀਰ ਪੰਥੀਆਂ ਵਿਚ ਕਬੀਰ ਦੇ ਜਨਮ ਸ਼ਬਧੀ ਇਹ ਪਦ ਪ੍ਰਸਿਧ ਹੈ: ਚੌਦਹ ਸੌ ਪਚਪਨ ਸਾਲ ਗਏ, ਚੰਦੁ ਵਾਰ ਏਕ ਠਾਠ ਠਏ । ਜੇਠ ਸੁਦ ਵਸਾਯਤ ਕੋ ਪੂਰਣਮਾਸ਼ੀ ਤਿਥੀ ਪ੍ਰਟ ਮਏ। ਜੇਠ ਦਾ ਮਹੀਨਾ ਸਾਲ ਦੇ ਪਹਿਲੇ ਮਹੀਨਿਆਂ ਵਿਚੋਂ ਹੈ, ਜਦ ' ਹਾਲਾਂ ਨਵੇਂ ਸੰਮਤ ਵਰਤਨ ਦਾ ਰਵਾਜ ਨਹੀਂ ਟੁਰਿਆ ਹੁੰਦਾ, ਸੋ ‘ਗਏ’ ਜਾਂ ‘ਗਤ ਸੰਮਤ ੧੪੫੫ ਦਿੱਤਾ ਹੈ, ਜਿਸਤੇ ਵਰਤਮਾਨ ਸੰਮਤ ੧੪੫੬ ਬਣਦਾ ਹੈ । ਏਸ ਸੰਮਤ ੧੪੫੬ ਵਿਚ ਜੇਠ ਦੀ ਪੂਣਮਾਸ਼ੀ ਸੋਮਵਾਰ ਨੂੰ ਹੀ ਸੀ, ਸੋ ਜੋਤਸ਼-ਗਣਿਤ ਮੂਜਬ ਇਹ ਤਿਥਿ ਸੰਮਤ ਠੀਕ ਹੈ ਅਤੇ ਕਬੀਰ ਦਾ ਜਨਮ ਏਸੇ ਸੰਮਤ ਵਿਚ ਹੋਇਆਂ। ਓਹਨਾਂ ਦੇ ਚਲਾਣੇ ਦੀ ਇਹ ਤਿਥ ਪ੍ਰਸਿਧ ਹੈ: ਸੰਮਤ ਪੰਹ ਸੌ ਔ ਪਾਂਚ ਮੈਂ, ਮਗਹਰ ਕੀਯੋ ਰਾਮ । ਅਘਹਨ ਸੁਦੀ ਏਕਾਦਸੀ, ਮਿਲੀ ਪਵਨ ਸੇ ਪਵਨ ॥ | ਵਾਰ ਨਹੀਂ ਦਿੱਤਾ, ਜਿਸਤੇ ਤਿਥੀ ਦੀ ਜਾਂਚ ਜਯੋਤਿਸ਼-ਗਣਿਤ ਨਾਲ ਨਹੀਂ ਦਿੱਤੀ ਜਾ ਸਕਦੀ । ਪਰ ਡਾਕਟਰ ਫ਼ਯੂਰ ਨੇ ਆਪਨੇ ਮਾਮੈਂਟਲ ਏਂਟੀਬ੍ਰਿਟੀਜ਼ ਆਫ਼ ਨਾਰਥ ਵੈਸਟਰਨ ਪ੍ਰੋਵਿਨਸਿਜ਼ ਨਾਮ ਦੇ ਗਰੰਥ ਵਿਚ ਲਿਖਿਆ ਹੈ ਕਿ ਬਸਤੀ ਜ਼ਿਲੇ ਦੇ ਮਗਹਰ ਗਰਾਮ ਵਿਚ ਆਮੀ ਨਦੀ ਦੇ ਦਖਣੀ ਕੰਢੇ ਪੁਰ ਕਬੀਰ ਜੀ ਦਾ ਰੌਜ਼ਾ ਹੈ ਜਿਸਨੂੰ ਸੰਨ ੧੪੫੦ (ਸੰਮਤ ੧੫੦੭) ਵਿਚ ਬਿਜਲੀ ਖਾਂ ਨੇ ਬਨਵਾਇਆ ਅਤੇ ਜਿਸਦੀ ਖ਼ਾਸ ਮਰੱਮਤ ਸੰਨ ੧੫੬੭ (ਸੰਮਤ ੧੬੨੪) ਵਿਚ ਨਵਾਬ ਫ਼ਿਦਾਈ ਮਾਂ ਨੇ ਕਰਵਾਈ* । ਗੋਇਆ ਕਬੀਰ ਦਾ ਜਨਮ ਸੰਨ ੧੩੯੯ ਅਤੇ ਮੌਤ ਸੰਨ ੧੩੫੦ ਵਿਚ ਹੋਏ ਅਤੇ ਓਹਨਾਂ ਦੀ ਉਮਰ ੫੧ ਵਰੇ ਦੀ ਨਿਕਲੀ । ਪੁਸਤਕ ਮਲੂਕਦਾਸ ਨੇ ਸੰਨ ੧੫੦੪ ਵਿਚ

  • ਰਕੇ ਦੀ ਕੰਧ ਉਤੇ ਅਜਕਲ ਕੋਈ ਏਸ ਬਾਬਤ ਲੇਖ ਨਹੀਂ !

-੪੬੪ Digitized by Panjab Digital Library / www.panjabdigtto.org