ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

S ਖਿਚਵੇਂ ਢੰਗ ਵਿਚ, ਮਨੁਖ ਦੇ ਜਜ਼ਬਾਤ ਨੂੰ ਅਪੀਲ ਕਰਨ ਵਾਲੀ, ਚਲਾਈ ਸੀ । ਇਹ ਨਵੇਂ ਖ਼ਿਆਲਾਤ ਸਾਰੇ ਹਿੰਦੁਸਤਾਨ ਵਿਚ ਹਿੰਦੁਆਂ ਅੰਦਰ ਫੈਲ ਰਹੇ ਸਨ। ਹੋਰਥੇ ਤਾਂ ਇਹ ਖ਼ਿਆਲ ਆਪਣੀ ਲੀਹਾਂ ਪਰ ਵਧਦੇ ਫੁਲਦੇ ! ਰਹੇ, ਪਰ ਉਤਰ ਹਿੰਦ ਵਿਚ ਅਤੇ ਖ਼ਾਸ ਕਰ ਕੇ ਪੰਜਾਬ ਵਿਚ ਇਸ ਨੂੰ ਜ਼ੋਰ ਦੇ ਝੂਣੇ ਦੇਣ ਵਾਲੀ ਇਕ ਹਨੇਰੀ ਇਸਲਾਮ ਦੇ ਅਸਰਾਂ ਦੀ ਸ਼ਕਲ ਵਿਚ ਵਗ ਰਹੀ ਸੀ । ਇਸਲਾਮ ਦਾ ਵੱਡਾ ਮਸਲਾ “ਵਾਹਿਦ-ਹੂ-ਲਾਸ਼ੂਕ` ਅਤੇ ਮੁਸਲਮਾਨਾਂ ਦੀ ਬੁਤਪ੍ਰਸਤੀ ਤੋਂ ਸਖ਼ਤ ਨਫ਼ਰਤ (ਜੋ ਉਹਨਾਂ ਨੂੰ ਯਹੂਆਂ ਤੋਂ ਵਿਰਸੇ ਵਿਚ ਮਿਲੀ ਸੀ), ਅਵਤਾਰਾਂ’ ਦੀ ਪੂਜਾ ਲਈ ਸਰੰਗ-ਲਾਈ ਦਾ ਕੰਮ ਦੇ ਰਹੀ ਸੀ । ਕਬੀਰ । ਜੋ ਇਕ ਨੌਮੁਸਲਮ ਘਰ ਵਿਚ ਜੰਮਿਆ ਪਲਿਆ ਸੀ, ਉਸ ਦੇ ਖ਼ਮੀਰ ਅਤੇ ਤਰਬੀਅਤ ਵਿਚ ਹੀ ਇਹ ਰਾਲ ਵੜੀ ਹੋਈ ਸੀ; ਅਤੇ ਪੰਜਾਬ ਵਿਚ ਜੋ ਇਸਲਾਮੀ ਅਸਰਾਂ ਦਾ ਕੇਂਦਰ ਸੀ, ਇਹ ਅਸਰ ਗੁਰੂ ਨਾਨਕ ਸਾਹਿਬ ਦੀ ਤਰਬੀਅਤ ਵਿਚ ਬਹੁਤ ਜ਼ਬਰਦਸਤ ਸਾਬਤ ਹੋਏ, ਉਹਨਾਂ ਨੇ ਅਵਤਾਰ } } ਪੂਜਾ ਦੇ ਉਲਟ ਜੋ ਵੈਸ਼ਣਵ ਮਤ ਦਾ ਕੇਂਦਰੀ ਮਸਲਾ ਸੀ, ਆਪਣਾ ਲਕਬ ਹੀ ਨਿਰੰਕਾਰੀ *ਰਖ ਲਿਆ ਸੀ। ਸੋ ਉਤੇ ਹਿੰਦ ਵਿਚ ਵੈਸ਼ਣਵ ਲਹਿਰ ਦੀਆਂ ਇਹ ਦੋ ਸ਼ਕਲਾਂ ਹੋਰਨਾਂ ਵੈਸ਼ਣਵ ਪੰਥਾਂ ਤੇ ਮਤਾਂ ਨਾਲੋਂ ਵਖਰੀਆਂ ਹੋ ਗਈਆਂ ਸਨ, ਅਤੇ ਇਕ ‘ਨਿਰਾਕਾਰ’ (ਆਕਾਰ ਜਾਂ ਜਿਸਮ ਤੋਂ ਬਿਨਾਂ) ਪਰਮੇਸ਼ਵਰ ਦੀ ਪ੍ਰੇਮਾ ਭਗਤੀ ਤੇ ਨਾਮ ਸਿਮਣ ਪਰ ਜ਼ੋਰ ਦੇਂਦੀਆਂ ਸੋਨ। ਇਹ ਇਹਨਾਂ ਦੋ ਪੰਥਾਂ ਦੀ ਸਾਂਝ ਸੀ, ਅਤੇ ਇਹ ਸਾਂਝ | ਐਡੀ ੫ਖ ਸੀ ਕਿ ਕਈ ਵਿਦਵਾਨਾਂ ਨੇ ਏਸੇ ਬੁਨਿਆਦ ਤੇ ਗੁਰੂ ਨਾਨਕ ਸਾਹਿਬ ਨੂੰ ਕਬੀਰ ਜੀ ਦਾ ਚੇਲਾ ਦਸਿਆ ਹੈ, ਕਿਉਂ ਜੋ ਕਬੀਰ ਜੀ ਗੁਰੂ ਨਾਨਕ ਸਾਹਿਬ ਤੋਂ ਕੁਝ ਪਹਿਲੇ ਹੋਏ ਹਨ । ਏਸੇ ਤਰਾਂ ਇਕ ਬੰਗਾਲੀ ਵਿਦਿਵਾਨ ਨੇ ਸਿਖ ਧਰਮ ਨੂੰ “ਇਸਲਾਮ, ਜਿਸ ਵਿਚੋਂ ਪੈਗੰਬਰ ਨੂੰ ਕੱਢ ਗੁਰੂ ਨਾਨਕ ਨੇ ਤਾਂ ਮੀਚ ਕਰਨ ਲਈ ‘ਰਾਮ’ ‘ਗੋਬਿੰਦ ਦੀ ਥਾਂ ਨਾਂ ਵੀ 'ਵਾਹਿਗੁਰੂ ਸਤਿਕਰਤਾਰ’ ‘ਸ਼ਤਿਨਾਮ' ਚਾਲੂ ਕੀਤੇ ਸਨ । - ੪੮ - Digitized by Panjab Digital Library / www.panjabdigilib.org