ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/489

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕ੍ਰਿਯਾਪਦ ਤੇ ਕਾਰਕ-ਚਿਨੁ ਵਗੈਰਾ ਵੀ ਕਈ ਗੁਣਾਂ ਦੇ ਮਿਲਦੇ ਹਨ । ਕ੍ਰਿਪਦਾਂ ਦੇ ਰੂਪ ਬਹੁਤ ਕਰਕੇ · ਬਜਭਾਖਾ ਅਤੇ ਖੜੀ ਬੋਲੀ ਦੇ ਹਨ । ਕਾਰਕ ਚਿਨ੍ਹਾਂ ਵਿਚੋਂ ਕੇ’ ‘ਸਨ ਸਾ’ ਆਦਿ ਅਵਧੀ ਦੇ ਹਨ; “ਕੌ’ ਬੂਜ ਦਾ ਅਤੇ ਬੈਂ ਰਾਜਸਥਾਨੀ ਦਾ ( ਭਾਵੇਂ ਓਹਨਾਂ ਨੇ ਆਪ ਕਿਹਾ ਹੈ“ਮੇਰੀ ਬੋਲੀ ਪੂਰਬੀ ਹੈ' ਪਰ ਤਾਂ ਭੀ ਖੜੀ, ਬੁਦ, ਪੰਜਾਬੀ, ਰਾਜਸਥਾਨੀ ਅਰਬੀ ਫ਼ਾਰਸੀਆਦਿ ਅਨੇਕ ਭਾਖਿਆਂ ਦਾ ਪਠ ਵੀ ਉਨਾਂ ਬਚਨਾਂਪੁਰ ਚੜਿਆ ਹੋਇਆ ਹੈ। ਪੂਰਬੀ ਕਹਿਣ ਤੋਂ ਓਹਨਾਂ ਦਾ ਕੀ ਮਤਲਬ ਸੀ, ਇਹ ਨਹੀਂ ਕਹਿ ਸਕਦੇ । ਓਹਨਾਂ ਦਾ ਬਨਾਰਸ-ਨਿਵਾਸ ਦਸਦਾ ਹੈ ਕਿ “ਪੂਰਬੀ’ ਦਾ ਮਤਲਬ ਅਵਧੀ ਬੋਲੀ ਤੋਂ ਹੋਵੇਗਾ; ਪਰ ਉਹਨਾਂ ਦੀ ਰਚਨਾ ਵਿਚ ਬਿਹਾਰੀ ਦੀ ਵੀ ਚੋਖੀ ਮਿਲਾਵਟ ਹੈ, ਏਥੋਂ ਤਕ ਕਿ ਮਰਨ ਸਮੇਂ ਮਗਹਰ’ ਵਿਚ ਜੋ ਓਹਨਾਂ ਨੇ ਪਦ ਕਿਹਾ ਹੈ, ਉਸ ਵਿਚ ਮੈਥਿਲੀ ਦਾ ਵੀ ਕੁਝ ਮੇਲ ਦਿਖਾਈ ਦੇਂਦਾ ਹੈ । ਜੇਕਰ ਬੋਲੀ ਦਾ ਅਰਥ “ਮਾੜੀ ਭਾਖਾ’ ਲਏ ਅਤੇ “ਪੂਰਬੀ’ ਦਾ ‘ਬਿਹਾਰੀ’ ਤੋਂ, ਤਦ ਕਬੀਰ ਦੇ ਜਨਮ ਪੁਰ ਇਕ ਨਵੀਂ ਹੀ ਰੌਸ਼ਨੀ ਪੈਂਦੀ ਹੈ । ਉਹਨਾਂ ਦਾ ਆਪਣਾ : ਮਤਲਬ ਕੁਝ ਹੀ ਹੋਵੇ, ਪਰ ਪਾਈਆਂ ਜਾਂਦੀਆਂ ਹਨ ਉਹਨਾਂ ਵਿਚ ਅਵਧੀ ਅਤੇ ਬਿਹਾਰੀ” ਦੋਵੇਂ ਬੋਲੀਆਂ । ਏਸ ਪੰਜਮੇਲ ਖਿਚੜੀ ਦਾ ਕਾਰਣ ਇਹ ਹੈ ਕਿ ਉਨਾਂ ਨੇ ਦੁਰ ਦਰ ਦੇ ਸਾਧੂ ਸੰਤਾਂ ਦਾ ਸਤਸੰਗ ਕੀਤਾ ਸੀ, ਜਿਸ ਕਰਕੇ ਸੁਭਾਵਕ ਹੀ ਉਹਨਾਂ ਉੱਤੇ ਅੱਡ-ਅੱਡ ਪੁੱਤਾਂ ਦੀ ਬੋਲੀਆਂ ਦਾ ਪ੍ਰਭਾਵ ਪਿਆ I..ਹੇਠ ਦਿਤੇ ਦੁਹੇ ਵਿਚ ਪੰਜਾਬੀ ਲਫ਼ਜ਼ ਵਰਤੇ ਹਨ: ਅੰਖੜੀਆਂ ਝਾਈ ਪੜੀ, ਪੰਥ ਨਿਹਾਰਿ ਨਿਹਾਰਿ । | ਜੀਭੜੀਆਂ ਛਾਲਾ ਪੜਿਆ, ਰਾਮ ਪੁਕਾਰਿ ਪੁਕਾਰਿ । ਪੰਜਾਬੀ ਦੇ ਨਾ ਨਿਰਾ ਬਹੁਤ ਸਾਰੇ ਸ਼ਬਦ ਹੀ ਵਰਤੇ ਹਨ, ਸਗੋਂ ਮੁਹਾਵਰੇ ਭੀ ਓਹਨਾ ਦੀ ਰਚਨਾ ਵਿਚ ਮਿਲਦੇ ਹਨ, ਜਿਵੇਂ: ਰਲਿ ਗਿਆ ਆਟੇ ਲੂਣ it -੪੭੫ Digitized by Panjab Digital Library / www.panjabdigilib.org