ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/490

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੂਣ ਬਿਲਾਗਾ ਪਾਇਕਾਂ, ਪਾਣੀ ਲੂਣ ਬਿਲਗੇ ॥ ਕਬੀਰ ਦੇ ਉਚਾਰਣ ਉਤੇ ਵੀ ਪੰਜਾਬੀ ਦਾ ਪ੍ਰਭਾਵ ਦਿਸਦਾ ਹੈ । “ਨ’ ਨੂੰ ‘ਣ’ ਕਹਣਾ ਪੰਜਾਬ ਦੀ ਹੀ ਵਿਸ਼ੇਸ਼ਤਾ ਹੈ। ਪੰਜਾਬੀ ਲੋਕ ਵਿਵੇਕ’ ਦਾ ਉਚਾਰਣ ‘ਬਿਬੇਕ' ਕਰਦੇ ਹਨ । ਕਬੀਰ ਵਿਚ ਵੀ ਇਹ ਸ਼ਬਦ ਏਸੇ ਰੂਪ ਵਿਚ ਮਿਲਦਾ ਹੈ । ਸੰਸਕ੍ਰਿਤ ‘ਵਰਜ’ ਤੋਂ ਵਿਗੜ ਕੇ ਬਨਿਆ ਹੋਇਆ ਇਕ ‘ਬਾਜ ਸ਼ਬਦ ਤੁਲਸੀ ਅਤੇ ਜਾਯੂਸੀ ਦੋਹਾਂ ਵਿਚ ਮਿਲਦਾ ਹੈ, ਅਤੇ ਜਾਯੂਸੀ ਵਿਚ ਏਸਦਾ ਰੂਪ “ਬਾਝ’ ਹੋ ਜਾਂਦਾ ਹੈ । ਪਰ ਅਜਕਲ ਏਸ ਸ਼ਬਦ ਦਾ ਵਰਤਾਉ ਪੰਜਾਬੀ ਵਿਚ ਹੀ ਹੁੰਦਾ ਹੈ, ਜਿਥੇ ਉਸ ਦਾ ਰੂਪ ਬਾਥੂ ਹੋ ਜਾਂਦਾ ਹੈ । ਕਿਹਾ ਹੈ: ਭਿਸਤ ਨੇ ਮੇਰੇ ਚਾਹੀਏ ਬਾਝ ਪਿਯਾਰੇ ਤੁਝ । | ਅਪਭੰਸ਼” ਵਿਚ ਸੰਸਕ੍ਰਿਤ ਦੇ “ਕ` ਦਾ ‘ਗ’ ਹੋ ਜਾਂਦਾ ਹੈ ਜਿਵੇਂ ਪ੍ਰਕਟ’ ਦਾ “ਪ੍ਰਗਟ’ । ਕਬੀਰ ਨੇ ਮਨਮਾਨੇ ਢੰਗ ਨਾਲ ਅਜਿਹੇ ਅਦਲ ਬਦਲ ਕਰ ਲਏ ਹਨ; “ਉਪਕਾਰੀ’ ਦਾ ਉਪਗਾਰੀ ਬਨਾ ਲਿਆ ਹੈ । “ਧ' ਆਦਿ “ਮਹਾਣ ਅਖਰ’ ਪ੍ਰਾਕ੍ਰਿਤ ਅਤੇ ਅਪਭੰਸ਼ ਵਿਚ “ਹ’ ਰਹਿ ਜਾਂਦੇ ਹਨ ਜਿਸਤਰਾਂ ਸ਼ਸ਼ਧਰ ਤੋਂ ਸਿਹਰ । ਕਬੀਰ ਵਿਚ ਏਸਦੇ ਉਲਟ ਵੀ ਮਿਲਦਾ ਹੈ ਅਤੇ ਦਹਨ’ ਦਾ ‘ਦਾਨ ਕਰ ਲਿਆ ਹੈ। ਫ਼ਾਰਸੀ ਦੇ ਪ੍ਰਭਾਵ ਹੇਠ ਦਿਤੇ ਇਕ ਹੀ ਦੋਹੇ ਤੋਂ ਦਿਸ ਪੈਂਦਾ ਹੈ: ਹਮ ਰਫਤ, ਰਹਬਰਹੁ ਸੁਮਾਂ; ਮੈਂ ਖ਼ੁਰਦਾ ਸੁਆਂ ਬਿਸਿਯਾਰ । ਹਮ ਜ਼ਮੀਨ ਅਸਮਾਂਨ ਖਲਕੇ, ਗੁੰਦ ਮੁਸ਼ਕਿਲ ਕਾਰ। ਬੰਗਾਲੀ ਦੇ ਛਿਲੋ (ਸੀ) ਅਤੇ ਪਾਰੇ (ਸੱਕੇ) ਭੀ ਵਰਤੇ ਹਨ। | ਅਸੀਂ ਉਪਰ ਕਹਿ ਚੁੱਕੇ ਹਾਂ ਕਿ ਕਬੀਰ ਪੜੇ ਲਿਖੇ ਨਹੀਂ ਸਨ, ਏਸੇ ਕਰਕੇ ਬਾਹਰ ਦੇ ਪ੍ਰਭਾਵਾਂ ਦੇ ਬਹੁਤ ਵਧੀਕ ਸ਼ਿਕਾਰ ਹੋਏ । ਭਾਸ਼ਾ ਅਤੇ ਵਿਆਕਰਨ ਉਹਨਾਂ ਵਿਚ ਟਿਕਵੀਂ ਕਿਸੇ ਟੀਚੇ ਦੀ ਨਹੀਂ ਮਿਲਦੀ । ਇਹ ਕੀ ਹੋ ਸਕਦਾ ਹੈ ਕਿ ਉਹਨਾਂ ਨੇ ਜਾਨ ਬੁਝ ਕੇ ਅਨੇਕ ਪ੍ਰਾਂਤਾਂ ਦੇ Digitized by Panjab Digital Library | www.panjabdigilib.org