ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪਣੀ ਹੀ ਰਹੀ ਹੈ। ਇਹੋ ਖ਼ਿਆਲ ਕੋਈ ਨਵਾਂ ਭੀ ਨਹੀਂ, ਅਜ ਤੋਂ ਸੌ ਵਰਾ ਪਹਿਲੇ “ਗੁਰ ਬਿਲਾਸ ਛੇਵੀਂ ਪਾਤਸ਼ਾਹੀ' ਦੇ ਕਰਤਾ ਨੇ, ਭਾਈ ਗੁਰਦਾਸ ਦੇ ਮੂੰਹੋਂ ਹੇਠ ਦਿਤੇ ਲਫਜ਼ਾਂ ਵਿਚ ਪ੍ਰਗਟਾਇਆ ਹੈ : ਤਬ ਭਾਈ ਚਿੰਤਾ ਕਰੇ, ਮਨ ਸੋਂ ਅੰਸ ਵਿਚਾਰ । ਚਤੁਰ ਗੁਰੁ ਬਾਣੀ ਰਚੀ, ਪੰਚਮ ਆਪ ਉਚਾਰ ॥ ਬਹੁਰ ਸ਼ਬਦ ਸੀ ਮੁਖ ਕਹੈ ਭਗਤ ਨਾਮ ਧਰ ਦੇਹ । ਆਪ ਰਹੈਂ ਹਮੜ੍ਹੇ ਲਿਖੇ ਭਗਤ ਨ ਕੋ ਸਟੇਹਿ ॥ ਏਥੇ ਸ਼ੰਕਾਂ ਸਾਰੇ ਭਗਤਾਂ ਬਾਬਤ ਕੀਤਾ ਹੈ, ਨਿਰਾ ਕਬੀਰ ਬਾਬਤ ਹੀ ਨਹੀਂ । ਸੰਕਾ ਨਿਵਿਰਤੀ ਲਈ ਏਸ ਕਰਤਾ ਨੇ ਇਕ ਕਰਾਮਾਤ ਘੜੀ ਹੈ ਕਿ ਸਾਰੇ ਭਗਤ ਅਤੇ ਰਾਗ ਰਾਗਣੀਆਂ ਆਪੋ ਆਪਣੀਆਂ ਦੋਹਾਂ ਧਾਰਕੇ ਅਤੇ ਚਾਰੇ ਵੇਦ ਅਤੇ ਬ੍ਰਹਮਾਂ ਸਤਾਰਾਂ ਭੱਟਾਂ ਦੇ ਰੁਪ ਧਾਰਕੇ ਗੁਰੂ ਸਾਹਿਬ ਪਾਸ ਆਏ । ਉਪਰ ਕੁਝ ਇਸ਼ਾਰਾ ਏਸ ਵਲ ਅਸੀਂ ਕਰ ਆਏ ਹਾਂ | ਅਸੀਂ ਉਮੀਦ ਕਰਦੇ ਹਾਂ ਕਿ ਕੋਈ ਵਿਦਵਾਨ ਸਿਖ ਅਜਿਹੀ ਉਤਪਟਾਂਗ ਗੱਲ ਨੂੰ ਨਹੀਂ ਮੰਨਦਾ ਹੋਣਾ। ਫੇਰ ਗੁਰੂ ਸਾਹਿਬ ਦੇ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਦਿਸਦੀ। ਕੋਈ ਜ਼ਰੂਰੀ ਨਹੀਂ ਸੀ ਕਿ ਕਿਸੇ ਵੀ ਭਗਤ ਦੀ ਬਾਣੀ ਗ੍ਰੰਥ ਸਾਹਿਬ ਵਿਚ ਦਿੱਤੀ ਜਾਂਦੀ । ਗੁਰੂ ਅਰਜਨ ਦੇਵ ਦੀ ਰਚੀ ਬਾਣੀ ਨਾਲ ਅੱਧਾ ਗ੍ਰੰਥ ਸਾਹਿਬ ਭਰਿਆ ਪਿਆ ਹੈ, ਕੁਝ ਹੋਰ ਵਰਕੇ ਉਹਨਾਂ ਦੀ ਰਚੀ ਬਾਣੀ ਨਾਲ ਉਹਨਾਂ ਦੇ ਆਪਣੇ ਨਾਮ ਪਰ ਹੀ ਭਰੇ ਜਾਂਦੇ ਤਾਂ ਕੀਹ ਹਰਜ ਸੀ। ਫੇਰ ਕਬੀਰ ਜੀ ਦੀ ਬਾਣੀ ਅਜਿਹੀ ਹੈ ਕਿ ਉਹ ਕਬੀਰ ਹੀ ਰਚ ਸਕਦਾ ਸੀ। ਉਸਦਾ ਖਿਆਲ-ਪੂਗਟ ਕਰਨ ਦਾ ਢੰਗ ਹੋਰ, ਮੁਹਾਵਰਾ ਹੋਰ ਇਸ਼ਾਰੇ ਕਿਨਾਏ ਹੋਰ, ਬੋਲੀ ਵਿਚ ਫ਼ਰਕ । ਅਸੀਂ ਕਹਾਂਗੇ ਕਿ ਗੁਥ ਸਾਹਿਬ ਵਿਚ ਕਬੀਰ ਦੇ ਨਾਮ ਪਰ ਦਿੱਤੀ ਬਾਣੀ ਕਬੀਰ ਦੀ ਆਪਣੀ ਹੈ ਰਚੀ ਹੈ, ਜੋ ਗੁਰੂ ਅਰਜਨ ਦੇਵ ਨੂੰ ਉਸ ਵੇਲੇ ਦੇ ਕਬੀਰ ਪੰਥੀਆਂ ਤੋਂ ਪ੍ਰਾਪਤ ਹੋਈ ਅਤੇ ਉਹਨਾਂ ਤੋਂ ਪਹਿਲੇ ਸਹੰਸਰ ਰਾਮ ਨੂੰ । ਹੋਰ ਕਿਸੇ ਦਾ "" - -- -- - ੫o - Digitized by Panjab Digital Library / www.panjabdigilib.org