ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੀ ਉਸ ਰਚਨਾ ਵਿਚ ਹਥ ਨਹੀਂ । ਗ੍ਰੰਥ ਸਾਹਿਬ ਦੀ ਇਹ ਵਡਿਆਈ ਹੈ ਕਿ ਪੁਰਾਣੇ ਭਗਤਾਂ ਦੀ ਬਾਣੀ ਜਿਸ ਸ਼ਕਲ ਵਿਚ ਕਿ ਉਹ ਸੋਹਲਵੀ ਨੂੰ ਸਦੀ ਈਸਵੀ ਦੇ ਪਹਿਲੇ ਅਧ ਵਿਚ ਪੰਜਾਬ ਵਿਚ ਸੀ, ਉਸਨੂੰ ਸਾਂਭਕੇ ਰਖਿਆ ਹੋਇਆ ਹੈ । ਜਿਸ ਭਗਤ ਦੇ ਨਾਮ ਪਰ ਜੋ ਬਾਣੀ ਪੂਸਿਧ ਹੋ ਚੁੱਕੀ ਸੀ, ਉਹ ਉਸ ਭਗਤ ਦੇ ਨਾਮ ਪੁਰ ਗ੍ਰੰਥ ਸਾਹਿਬ ਵਿਚ ਦਿੱਤੀ ਹੈ । ਇਕ ਐਡੀਟਰ ਦਾ ਮਾਮੂਲੀ ਮ ਜੋ ਹੁੰਦਾ ਹੈ, ਉਹ ਗੁਰੂ ਸਾਹਿਬ ਨੇ ਭਾਵੇਂ ਕੀਤਾ ਹੋਵੇ । ਰਵਿਦਾਸ ਦੇ ਸਾਰੇ ਸ਼ਬਦ ੩੭ ਹਨ, ਜੋ ਚੌਦਾਂ ਰਾਗਾਂ ਹੇਠ ਦਿਤੇ ਹਨ । ਰਵਿਦਾਸੀ ਪੰਜਾਬ ਵਿਚ ਬਹੁਤ ਸਨ; ਇਹ ਬਾਣੀ ਉਹਨਾਂ ਤੋਂ ਹੀ ਮਿਲੀ ਹੋਵੇਗੀ । | ਬਾਕੀ ਭਗਤਾਂ ਦੀ ਬਾਣੀ ਇਤਨੀ ਥੋੜੀ ਥੋੜੀ ਗ੍ਰੰਥ ਸਾਹਿਬ ਵਿਚ ਦਿੱਤੀ ਹੈ (ਕੁਲ ੨੩ ਸ਼ਬਦ ਯਾਰਾਂ ਰਾਗਾਂ ਵਿਚ) ਕਿ ਉਹਨਾਂ ਦਾ ਵਖਰਾ ਵਖਰਾ ਜ਼ਿਕਰ ਕਰਨ ਦੀ ਲੋੜ ਨਹੀਂ । ਤ੍ਰਿਲੋਚਨ ਦੇ ਸ਼ਬਦ ਨਾਆਬੇਲੀਆਂ ਕੋਲੋਂ ਮਿਲੇ ਹੋਣਗੇ, ਅਤੇ ਰਾਮਾਨੰਦ ਤੇ ਪਰਮਾਨੰਦ ਦੇ ਕਬੀਰ ਪੰਥੀਆਂ ਤੋਂ । ਬਾਕੀ ਦੇ ਸਧਨਾ, ਏਨ, ਪੱਨਾ, ਪੀਪਾ, ਸੂਰਦਾਸ, ਮੀਰਾਂ, ਬੇਣੀ ਆਦ ਦੇ, ਹੋਰ ਸਾਧੂਆਂ ਤੋਂ। ੯. ਬਾਣੀ ਦੀ ਤਰਤੀਬ | ਜਦ ਬਾਣੀ ਇਕੱਠੀ ਹੋ ਗਈ, ਤਦ ਉਸ ਨੂੰ ਕਿਸੇ ਤਰਤੀਬ ਸਿਰ · ਬੀੜ ਅੰਦਰ ਦਰਜ ਕਰਨਾ ਸੀ। ਹਰ ਕਰਤਾ ਦੀ ਬਾਣੀ ਨੂੰ ਇਕ ਥਾਂ ਇਕੱਠਾ ਕੀਤਾ ਹੋਇਆ, ਇਕ ਸਾਇੰਟਿਫਿਕ ਸਟੁਡੈਂਟ ਜਾਂ ਖੋਜੀ ਲਈ | ਭਾਵੇਂ ਕਿੱਡਾ ਲਾਭਦਾਇਕ ਦਿਸੇ, ਜਾਂ ਰਚਨਾਂ ਦੇ ਸਮੇਂ ਦੇ ਕੂਮ ਵਿਚ | ਦਿੱਤਾ ਚੰਗਾ ਭਾਏ; ਜਾਂ ਇਕ ਫ਼ਿਲਾਸਫ਼ਰ ਲਈ ਸ਼ਬਦਾਂ ਵਿਚ ਦਰਸਾਏ ਵਿਸ਼ੇ ਅਨੁਸਾਰ ਸ਼ਬਦਾਂ ਨੂੰ ਤਰਤੀਬ ਦਿਤੀ ਜ਼ਰੂਰੀ ਹੋਵੇ; ਪਰ ਭਗਤਾਂ . - ੫੧ - Digitized by Panjab Digital Library / www.panjabdigilib.org