ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂ ਸਕਦਾ ਹੈ। ਭਗਤਾਂ ਵਿਚ ਇਹ ਪਰਿਪਾਟੀ ਮੁਢ ਤੋਂ ਹੀ ਟਰੀ ਆਉਂਦੀ ਸੀ ' ਸੋ ਜੋ ਬਾਣੀ ਗੁਰੂ ਅਰਜਨ ਦੇਵ ਨੇ ਇਕੱਠੀ ਕੀਤੀ, ਉਸ ਵਿਚ ਵੀ ਜੇ ਹਰ ‘ਸ਼ਬਦ' ਉਪਰ ਕਿਸੇ ਰਾਗ ਦਾ ਨਾਂ ਨਹੀਂ ਦਿੱਤਾ ਸੀ, ਤਾਂ ਬਹੁਤਿਆਂ ਉਪਰ ਜ਼ਰੂਰ ਸੀ। ਇਹ ਗਲ ਦਿਲ ਨੂੰ ਖ਼ਿਆਲ-ਸੁਝਾਊ (suggestive) ਸੀ । ਸੋ ਗੁਰੂ ਸਾਹਿਬ ਨੇ ਰਾਗਾਂ ਅਨੁਸਾਰ ਹੀ, ਸਾਰ ਇਕਠੀ ਕੀਤੀ ਬਾਣੀ ਨੂੰ ਤਰਤੀਬ ਦੇਣ ਦਾ ਫ਼ੈਸਲਾ ਕੀਤਾ, ਅਤੇ ਸਭ ਸ਼ਬਦਾਂ ਨੂੰ ਛਾਂਟ ਕੇ ਤੀਹ ਰਾਗ ਰਾਣੀਆਂ ਹੇਠਾਂ ਵੰਡ ਲਿਆ । ਪ੍ਰਤਖ ਹੈ ਕਿ ਪਹਿਲੋਂ ਸ਼ਬਦਾਂ ਨੂੰ ਅੱਡ ਅੱਡ ਪੜ੍ਹਿਆਂ ਪੁਰ ਲਿਖਨਾ ਪਿਆ ਹੋਵੇਗਾ, ਜਿਥੇ ਉਹ ਪਹਿਲੇ ਏਸ ਤਰਾਂ ਨਹੀਂ ਸਨ ਲਿਖੇ ਹੋਏ । ਕੋਈ ਵਾਰ ਇਕ ਸ਼ਬਦ ਹੀ ਇਕ ਪਤੇ ਪੁਰ ਲਿਖਿਆ ਗਿਆ ਹੋਵੇਗਾ । |' ਇਹਨਾਂ ਰਾਗਾਂ ਨੂੰ ਆਪੋ ਵਿਚ ਅਗੇ ਪਿਛੇ ਕਿਸ ਤਰ੍ਹਾਂ ਪਿਆ, ਏਸਦਾ ਵੇਰਵਾ ਕਰਨ ਦੀ ਏਥੇ ਲੋੜ ਨਹੀਂ । ਪਰ ਇਹ ਤਰਤੀਬ ਰਾਰੀ ਵਿਦਿਆ ਦੇ ਕਿਸੇ ਮਨੇ ਪ੍ਰਮੰਨੇ ਸਿਸਟਮ ਦੇ ਅਨੁਸਾਰ ਨਹੀਂ । ਨਾ ਇਸ ਗਲ ਦਾ ਵਿਚਾਰ ਕੀਤਾ ਹੈ, ਕਿ ਕਿਸੇ ਰਾਗ ਹੇਠਾਂ ਆਈ ਬਾਣੀ ਥੋੜੀ ਹੈ ਕਿ ਬਹੁਤੀ, ਜਿਸ ਤਰਾਂ ਕਿ ਕੁਰਾਨ ਵਿਚ ਲੰਮੀ ਲੰਮੀ ਸੂਰਤਾਂ ਪਹਿਲੋਂ ਰਖ ਦਿਤੀਆਂ ਹਨ । ਅਤੇ ਨਾ ਪੈਂਤੀ ਦੇ ਅਖਰਾਂ ਦਾ ਹੀ ਕੂਮ ਹੈ ਰਾਗ ਤੇ ਰਾਗਨ.ਆਂ ਐਵੇਂ ਜਿਵੇਂ ਆਏ, ਰਖ ਦਿਤੇ ਹੋਏ ਦਿਸਦੇ ਹਨ । (ਅ) ਹਰ ਰਾਗ ਹੇਠਾਂ ਦਰਜ ਕਰਨ ਲਈ ਜੋ ਬਾਣੀ ਚੁਣੀ ਹੈ, ਉਸਨੂੰ ਅਗੇ ਪਿਛੇ ਰਖਨ ਲਈ, ਫੇਰ ਇਕ ਹੋਰ ਨਿਯਮ ਮੁਕਰਰ ਕਰਨ ਦੀ ਲੋੜ ਸੀ। ਉਹ ਨਿਯਮ ਰਚਨਾਂ ਦੀਆਂ ਕਿਸਮਾਂ () es of com . pisiti()) ਪੁਰ ਨਿਰਭਰ ਕੀਤਾ ਹੈ, ਅਤੇ ਅਗੋਂ ਹਰ ‘ਰਦਨਾ-ਵਨਗੀ ਵਿਚ ਗੁਰੂਆਂ ਦੀ ਬਾਣੀ ਵਾਰੋ ਵਾਰੀ ਦਿੱਤੀ ਹੈ, ਸਿਵਾਏ ਖ਼ਾਸ ਖ਼ਾਸ ਹਾਲਤਾਂ

  • ਹੁਣ ਯੂਰਪੀਅਨ (ਦਵਾਨਾਂ ਨੇ ਸੂਰਤਾਂ ਨੂੰ 'ਵਹੀ ਉਤਰਨ' ਦੇ ਸਮੇਂ ਦੇ ਕਰਮ ਮੂਜਬ ਕਰਕੇ, ਕੁਰਾਨ ਦੇ ਤਰਜੁਮੇ ਛਾਪੇ ਹਨ ।

- ੫੩ - Digitized by Panjab Digital Library / www.panjabdigilib.org