ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਦ ਗੁਰੂ ਸਾਹਿਬ ਨੇ ਉਸ ਨੂੰ ਇਕ ਥਾਂ ਲਿਖਣ ਦਾ ਬੰਦੋਬਸਤ ਕੀਤਾ । ਅੰਮ੍ਰਿਤਸਰ ਉਹਨੀਂ ਦਿਨੀਂ ਹਾਲੀਂ ਪਿੰਡ ਸੀ। ਜਿਥੇ ਹੁਣ ਰਾਮਸਰ ਹੈ, ਉਸ ਨੀਵੀਂ ਥਾਂ ਤੇ ਬੇਰੀਆਂ, ਕਿਕਰਾਂ ਆਦਿ ਦਾ ਇਕ ਸੰਘਣਾ ਝੰਡ ਸੀ, ਵਿਚ ਇਕ ਛਪੜ ਵੀ ਸੀ। ਬਾਬਾ ਬੁਢਾ ਤੇ ਭਾਈ ਗੁਰਦਾਸ ਨੂੰ ਨਾਲ ਲੈ ਕੇ ਗੁਰੂ ਸਾਹਿਬ ਏਸ ਅਸਥਾਨ ਨੂੰ ਵੇਖਣਗਏ। ਉਥੇ ਦੀ ਇਕਾਂਤ ਅਤੇ ਛਾਂ ਪਸੰਦ ਆਏ, ਮਨਭਾਉਂਦੀ “ਪਚੰਬ’ ਮਿਲ ਗਈ, ਛਪੜ ਨੂੰ ਸਾਫ਼ ਕਰਾਇਆ ਅਤੇ ਇਕ ਥਾਂ ਚੁਣਕੇ ਉਥੇ ਆਪਣੇ ਰਹਿਣ ਲਈ ਤੰਬੂ ਲਵਾਕੇ, ਸਾਹਮਣੇ ਇਕ ਸਿਹਨ ਕਨਾਤਾਂ ਨਾਲ ਘੇਰ ਲਿਆ। ਕੁਝ ਦੂਰ ਤੇ ਭਾਈ ਗੁਰਦਾਸ ਦੇ ਰਹਿਣ ਲਈ ਤੰਬੂ ਸੀ, ਅਤੇ ਹੋਰ ਥੋੜੇ ਸਿਖਾਂ ਲਈ, ਜੋ ਟਹਿਲ ਸੇਵਾ ਲਈ ਚਾਹੀਦੇ ਸਨ, ਰਹਿਣ ਦਾ ਇੰਤਜ਼ਾਮ ਸੀ। ਰਾਮਸਰ ਦੀ ਸੋਭਾ ਵਿਚ ਖ਼ੁਦ ਗੁਰੂ ਸਾਹਿਬ ਦਾ ਰਚਿਆ ਸ਼ਬਦ ਭੀ ਹੈ, ਜੋ ਰਾਗ ਗਉੜੀ ਵਿਚ ਦਿੱਤਾ ਹੈ: ਨਿਤ ਪ੍ਰਤਿ ਨਾਵਣ ਰਾਮਸਰ ਕੀਜੈ ॥ ਝੋਲ ਮਹਾਂਰਸ ਹਰਿ ਅਮੁ ਪੀਜੈ ॥੧॥ ਰਹਾਉ ॥ ਨਿਰਮਲ ਉਦਕ ਗੋਬਿੰਦ ਕਾ ਨਾਮੁ ॥ ਮਜਨ ਕਰਨ ਪੂਰਨ ਸਭ ਕਾਮ ॥੧॥ ਸੰਤ ਸੰਗ ਤਹਿ ਗੋਸ਼ਟਿ ਹੋਇ ॥ ਕੋਟਿ ਜਨਮ ਕੇ ਕਿਲ ਵਿਚ ਖੋਇ ॥੨॥ ਸਿਮਰਹਿ ਸਾਧ ਕਰਹਿ ਆਨੰਦ ॥ : ਮਨ ਤਨ ਰਵਿਆ ਪਰਮਾਨੰਦ ॥ ੩ ॥ ਜਿਸਹਿ ਪ੍ਰਾਪਤ ਹਰਿ ਚਰਣ ਨਿਧਾਨ ॥ ਨਾਨਕ ਦਾਸ ਤਿਸਹਿ ਕੁਰਬਾਨ॥੪॥

  • ਹੋ ਸਕਦਾ ਹੈ ਕਿ “ਰਾਮਸਰ ਤੋਂ ਮਤਲਬ ਦਰਬਾਰ ਸਾਹਸ ਵਾਲੇ 'ਸਰ' ਦਾ ਹੀ ਹੋਵੇ ਜੋ ਉਹਨੀਂ ਦਿਨੀਂ ਹਾਥੀ ਖੁਦ ਰਿਹਾ ਸੀ । ਇਸਦੇ ਇਕ ਪਾਸੇ ਮੰਜੀ ਸਾਹਿਬ' ਸੀ ।

- ੬੨ - Digitized by Panjab Digital Library / www.panjabdigilib.org