ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਨਾਂਧੇ: ਪੜਿਅਦੇ ਛੇਕੜ ਉਹ ਲਫ਼ਜ਼ 'ਸ਼ੁਧ` ਲਿਖ ਦੇਦੇ ਅਤੇ ਕਈ ਵਾਰੀ ਭਾਈ ਗੁਰਦਾਸ ਲਈ ਖ਼ਾਸ ਹਦਾਇਤਾਂ ਦਰਜ ਕਰ ਦੇਂਦੇ. ਜਿਸ ਤਰਾਂ ਰਾਗੁ ਗਉੜੀ ਚ ਇਕ ਥਾਂ ਅਖ਼ੀਰ 'ਤੇ ਇਹ ਹਦਾਇਤ ਹੈ:-ਇਹ ਸ਼ਲੋਕ ਆਦਿ ਅੰਤ ਪੜਨਾ'। ਸੋ ਭਾਈ ਸਾਹਿਬ ਨੇ ਉਹ ਸ਼ਲੋਕ ਉਸ ਜੁਜ਼ ਦੇ, ਜੋ ਉਹ, ਉਸ ਵੇਲੇ , ਨਕਲ ਕਰ ਰਹੇ ਸਨ, ਪਹਿਲੇ ਵੀ ਤੇ ਪਿਛੇ ਵੀ ਲਿਖਿਆ ਹੈ । ਜਾਂ ਇਕ ਹੋਰ ਥਾਂ (ਰਾਗੁ ਗਉੜੀ ਵਾਰ ਮ: ੫ ਦੇ ਅਖੀਰ ਤੇ) ਇਹ ਹਦਾਇਤ ਹੈ : “ਬੁਧ ਕੀਚੇ ਜਿਸਦਾ ਮਤਲਬ ਹੈ ਕਿ ਨਕਲ ਕਰਨ ਵਿਚ ਗ਼ਲਤੀਆਂ ਹੋਈਆਂ ਹਨ, ਅਸਲੇ ਨਾਲ ਮੁਕਾਬਲਾ ਕਰਕੇ ਸੋਧ ਲਉ। ਲਿਖਾਈ ਦਾ ਕੰਮ ਦੁਪਹਿਰ ਤਕ ਹੁੰਦਾ ਰਹਿੰਦਾ ; ਫੇਰ ਪ੍ਰਸ਼ਾਦ ਛਕ ਕੇ ਤੇ ਕੁਝ ਆਰਾਮ ਕਰਕੇ ਗੁਰੂ ਸਾਹਿਬ ‘ਮੰਜੀ ਸਾਹਿਬ’ ਚਲੇ ਜਾਂਦੇ ਅਤੇ ਉਥੋਂ ਵਾਪਸ ਆ ਕੇ ਸੰਧਿਆਂ ਨੂੰ ਚਾਨਣੇ ਚਾਨਣੇ, ਜਿੰਨੀ ਕੁ ਵੇਹਲ ਮਿਲਦੀ, ਅਗਲੇ ਦਿਨ ਲਈ ਤਿਆਰੀ ਕਰਦੇ, ਜਾਂ ਨਵੀਂ ਬਾਣੀ ਰਚਦੇ । ਭਾਈ ਗੁਰਦਾਸ ਬਾਬਤ ਭੀ ਲਿਖਿਆ ਹੈ ਕਿ ਉਹਨਾਂ ਨੇ ਵੀ ਆਪਣੀ ਕੁਝ ਰਚਨਾ ਇਹਨੀਂ ਦਿਨੀਂ ਹੀ ਰਚੀ ਸੀ। ਭਾਈ ਜੀ ਦਾ ਲਿਖਾਈ ਦਾ ਕੰਮ ਵੀ ਸੁਖਾਲਾ ਨਹੀਂ ਸੀ, ਲਗਾਂ ਸੋਧ ਕੇ ਸਹਿਜੇ ਸਹਿਜੇ ਲਿਖਾਈ ਕਰਨੀ ਸੀ । ਲਿਖਾਈ ਦਾ ਕੰਮ ਇਕ ਬੈਠਕ ਵਿਚ ਬਹੁਤਾ ਹੋ ਭੀ ਨਹੀਂ ਸੀ ਸਕਦਾ। ਜੇਕਰ ਤਿੰਨ ਜਾਂ ਚਾਰ ਸਫੇ ਔਸਤਨ ਰੋਜ਼ ਲਿਖਨ, ਤਦ ੬੬੯੨ ਸਫੇ, ਜੋ ਆਦਿ ਬੀੜ ਦੇ ਸੋਨ, ਲਿਖਣ ਲਈ ਵਰਾ ਭਰ ਲਗ ਜਾਣਾ ਮਾਮੂਲੀ ਗਲ ਸੀ । ਫੇਰ ਕੋਈ ਪੰਜਾਹ ਸਫੇ ਤਤਕਰਿਆਂ ਦੇ ਵੀ ਤਿਆਰ ਕਰਨੇ ਸਨ। ਸਮਝੋ ਕਿ ਪਹਿਲੀ ਕਾਂਟ ਛਾਂਟ ਤੋਂ ਪਿਛੋਂ ਲਿਖਾਈ ਲਿਖਾਈ ਉਤੇ ਹੀ ਕੋਈ ਸਵਾ ਜਾਂ ਡੇਢ ਵਰਾ ਲੱਗਾ ਹੋਵੇਗਾ। ਸਮਾਂ ਪਾਕੇ ਗੁੰਬ ਸਾਹਿਬ ਲਿਖਿਆ ਗਿਆ। ਗੁਰੂ ਸਾਹਿਬ ਨੇ ਬੜੀ ਖ਼ੁਸ਼ੀ ਨਾਈ, ਅਤੇ ਕੜਾਹ ਪ੍ਰਸ਼ਾਦ ਕਰਾਕੇ ਵੰਡਿਆ । ਹੁਣ ਜਿਲਦ ਬਨਾਣੀ ਬਾਕੀ ਸੀ । ਇਸਦਾ ਜ਼ਿਕਰ ਅਗੇ ਆਵੇਗਾ । - ੬੫ - Digitized by Panjab Digital Library / www.panjabdigilib.org