________________
ਆਪ ਕ੍ਰਿਪਾ ਕਰ ਅਵਰ ਕਹੇ । ਜਾਂਤੇ ਮੁਕਤ ਪਦਾਰਥੇ ॥ ਚਾਰ ਸ਼ਲੋਕ ਲਿਖੇ ਗੁਰ ਸਉ । ਸ੍ਰੀ ਮੁਖ ਕਹਾ ਸੁਣੋ ਤੁਮ ਦੇਉ ॥ ਸੁ ਮੁਖ ਕਰੇ ਸਲਕ ਬਖਾਨ ॥ ਸਤਾਹਠ ਸੰਸਕ੍ਰਿਤੇ ਮੈਂ ਜਾਨ ॥ ਦੋਹਰਾ ॥ ‘ਕਤੰਚ ਮਾਤਾ’ ਤੇ ਆਦਿ 8 ਗਾਥਾ ਈਉ ਸੁਨਾਇ । • ਦੋਊ ਭਾਤ ਆਨੰਦ ਭਰੇ ਰਹੇ ਚਰਣ ਲਪਟਾਇ ॥ ਸੌ ਸ਼ਲੋਕ ਗੁਰੂ ਗ੍ਰੰਥ ਲਿਖ ਬਿਨ ਦੀਏ ਸੂਇ ॥ ਆਪਨਿ ਦੇਸ ਕਲਿਆਨ ਹਿਤ ਪੰਡਤਨਿ ਲਿਖੇ ਬਨਾਇ ॥ ਤਬਾ ਸਤ ਬਚ ਸ੍ਰੀ ਗੁਰੂ ਕਹੇ ਤਬੈ ਦੋਊ ਹਰ ਖਾਇ ।' ਕਾਸੀ ਕੋ ਜਾਵਤ ਭਏ ਸੀ ਗੁਰੂ ਪਾਦ ਮਨਾਇ ॥ ਸ਼ਲੋਕ ਸੰਸਕ੍ਰਿਤੀ’ ਅਤੇ ‘ਗਾਥਾ ਨਾਮ ਦੇ ਸਲੋਕ ਜੋ ‘ਭੋਗ ਦੀ ਬਾਣੀ' ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ਪੁਰ ਅਤੇ ਪੰਚਮ ਗੁਰੂ ਦੇ ਨਾਮ ਪੁਰ ਦਿਤੇ ਹਨ, ਉਹਨਾਂ ਦੇ ਬਣਨ ਦੇ ਮੌਕਿਆਂ ਅਤੇ ਸਬਬਾਂ ਨੂੰ ਦਸਣ ਲਈ ਇਹ ਕਹਾਣੀ ਘੜੀ ਗਈ ਹੈ, ਜਿਸ ਤਰ੍ਹਾਂ ਹੋਰ ਖ਼ਾਸ ਬਾਣੀਆਂ ਦੀ ਰਚਨਾ ਬਾਬਤ ਕਹਾਣੀਆਂ ਬਣਾਈਆਂ ਹਨ। ਜਿਹੜੇ ਚਾਰ ‘ਸ਼ਲੋਕ ਸੰਸਕ੍ਰਿਤ' ਗੁਰੂ ਨਾਨਕ ਸਾਹਿਬ ਨੇ ਕਾਂਸ਼ੀ ਵਿਚ ਕ੍ਰਿਸ਼ਣ ਲਾਲ ਤੇ ਹਰਲਾਲ ਪੰਡਿਤਾਂ ਦੇ ਦਾਦੇ ‘ਚਤੁਰ , ਦਾਸ’ ਨੂੰ ਸੁਣਾਏ ਕਹੇ ਜਾਂਦੇ ਹਨ, ਉਹਨਾਂ ਵਿਚੋਂ ਖ਼ਾਲੀ ਪਹਿਲਾ ਇਕੱਲਾ ਸਲੋਕ ਹੀ ਗੁਰੂ ਨਾਨਕ ਸਾਹਿਬ ਦਾ ਹੈ, ਬਾਕੀ ਦੇ ਤਿੰਨ ਦੂਜੇ ਗੁਰੂ, ਗੁਰੂ ਅੰਗਦ ਦੇਵ, ਦੇ ਹਨ। ਏਸੇ ਗੱਲ ਦੀ ਗਵਾਹੀ ਖ਼ੁਦ ਗੁਰੁ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਵਿਚ ਭਰੀ ਹੈ । ਜੋ ‘ਗਾਥਾ ਨਾਮ ਦੇ ਸਲੋਕ ਗੁਰੂ ਅਰਜਨ ਦੇਵ ਦੇ ਉਹੋ ਜਿਹੀ ਬੋਲੀ ਵਿਚ ਰਚੇ ਹੋਏ ਹਨ, ਉਹਨਾਂ ਦੀਆਂ ਕਈ ਪਾਲਾਂ ‘ਚਰਪਟਨਾਥ’ ਜੋਗੀ ਦੀ ਰਚਨਾ ਵਿਚੋਂ ਲਈਆਂ ਗਈਆਂ ਹਨ, ਜਿਸ ਤਰ੍ਹਾਂ ਕਿ ਅਸੀਂ ਉਪਰ ਦਸ ਆਏ ਹਾਂ । ਗੁਰੂ ਅਰਜਨ ਦੇਵ ਨੇ ਪਹਿਲੋਂ · ਮੌਜੂਦ ਗੁਰੂ ਨਾਨਕ ਅਤੇ ਗੁਰੂ ਅੰਗਦ ਦੇ ਚਾਰ ਸਲੋਕਾਂ ਦੀ ਬੋਲੀ ਵਲੋਂ ਨਕਲ ਉਤਾਰੀ ਹੈ । ਉਹ ਕਿਸੇ ਪੰਡਤਾਂ ਨਾਲ ਗੋਸ਼ਟ ਸਮੇਂ ਨਹੀਂ ਕਹੇ ਗਏ, ਜੋ ਏਸੇ ਬੋਲੀ ਦੇ ਵਰਤਨ ਲਈ ਬਹਾਨਾ ਬਣਾਇਆ ਜਾ ਸਕੇ ।. ਫੇਰ ਉਹਨਾਂ ਸਲੋਕਾਂ ਵਿਚ ਸੰਸਕ੍ਰਿਤ’ ਕੁਝ ਵੀ ਨਹੀਂ, ਪੰਡਿਤਾਂ ਨੂੰ ਸਮਝਾਨ ਵਾਸਤੇ | Digitized by Panjab Digital Library / www.panjabdigilib.org