ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਤੇ ਗੰਥ ਸਾਹਿਬ ਦੇ ਪਿਛੇ ਕੋਰੇ ਵਰਕਿਆਂ ਪੁਰ ਕੁਝ ਫ਼ਾਲਤੂ ਨਕਲੀ ਬਾਣੀਆਂ (ar.ocrypha) ਹੋਰ ਯਾਦਦਾਸ਼ਤਾਂ ਸਮੇਤ ਲਿਖਣੀਆਂ ਬਰੂ ਕਰ ਦਿਤੀਆਂ ਸਨ, ਪਰ ਇਹ ਗ੍ਰੰਥ ਸਾਹਿਬ ਦੇ ਪਿਛੇ ਸਨ ਅਤੇ ਨੂੰ ਛੇਤੀ ਪਛਾਣੀਆਂ ਜਾਂਦੀਆਂ ਸਨ, ਅਤੇ ਉਹਨਾਂ ਦੇ ਲਿਖਣ ਨਾਲ ਗੁੰਬ ਸਾਹਿਬ ਦੇ ਅੰਦਰ ਕੋਈ ਫ਼ਰਕ ਨਹੀਂ ਸੀ ਪਿਆ। ਸੋ ਅਸੀਂ ਏਸ ਵਾਧੇ • ਨੂੰ ਵੀ ਅਖੋਂ ਓਹਲੇ ਕਰ ਸਕਦੇ ਹਾਂ । ਪਰ ਇਕ ਰਚਨਾਂ ‘ਬਸੰਤ ਕੀ ਵਾਰ’ ਹੈ, ਖ਼ੁਦ ਗੁਰੂ ਅਰਜਨ ਦੇਵ ਦੀ ਰਚੀ ਹੈ । ਇਹ ਅਪੂਰਣ ਹੈ ਅਤੇ ਤਿੰਨਾਂ ਪਉੜੀਆਂ ਤਕ ਹੀ ਰਚੀ ਰਹਿ ਗਈ ਹੈ । ਜਿਸ ਵੇਲੇ ਗੁਰੂ ਸਾਹਿਬ ਇਹ ਵਾਰ ਰਚ ਰਹੇ ਸਨ, ਲਾਂਗਰੀ ਪ੍ਰਸ਼ਾਦ ਲੈ ਆਇਆ ਅਤੇ ਗੁਰੂ ਸਾਹਿਬ ਉਠਕੇ ਪੂਸ਼ਾਦ ਛਕਣ ਚਲੇ ਗਏ । ਅਤੇ ਫੇਰ ਏਸਨੂੰ ਮੁਕੰਮਲ ਨਾ ਕਰ ਸਕੇ । ਉਚਰਾਂ ਨੂੰ ਰਾਗ ਬਸੰਤ ਦੀ ਲਿਖਾਈ ਮੁਕ ਗਈ । ਸੋ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦੀ ਬੀੜ ਦੇ ਪਿਛੋਂ E ਜੋ ਭੱਟਾਂ ਦੇ ਸਵੱਯਾਂ ਨਾਲ ਪਤੇ ੬੧੯ ਪਰ ਇਸ ਤੁਕ ਮੁਕ ਜਾਂਦੀ ਸੀ ‘ਤ ਸਿਘਾਸਨੁ ਪਰਥਮੀ ਗੁਰ ਅਰਜਨ ਕਉ ਦੇ ਆਇਉ ॥੨੧॥ , ਤੁ ੬੭0 ਦੇ ਮੋਹ ਰਲੇ ਸਫੇ ਤੇ ਇਹ ਲਿਖਵਾ ਦਿਤੀ, ਅਤੇ ਤੋਂ ਉਹਨਾਂ ਦੇ ਪਿਛੋਂ ਜਲਦੀ ਹੀ ਇਹ ਤਿੰਨ ਪਉੜੀਆਂ ਦੀ ਵਾਰ ਰਾਗ ਬਸੰਤ ਹੇਠਾਂ ਆਪਣੇ ਠੀਕ ਥਾਂ ਸਿਰ ਲਿਖਣੀ ਸ਼ੁਰੂ ਹੋ ਗਈ। ਏਸੇ | ; ਬਦਲੀ ਨੂੰ ਵੀ ਅਸੀਂ ਸੂਰਦਾਸ ਅਤੇ ਮੀਰਾਂ ਬਾਈ ਦੇ ਸ਼ਬਦਾਂ ਨਾਲ | ਗਿਣਕੇ ਦੂਜੀ ਸ਼ਾਖਾ’ ਵਿਚ ਹੀ ਰਖ ਸਕਦੇ ਹਾਂ । ... ਪਰ ਨਾਵੇਂ ਮਹਲੇ ਦੀ ਬਾਣੀ ਚੋਖੀ ਸੀ, ਜਿਸਦੇ ਸ਼ਾਮਲ ਕਰਨੇ ਨੂੰ ਕਰਕੇ ਬਹੁਤ ਫ਼ਰਕ ਪੈ ਗਿਆ, ਅਤੇ ਇੱਕ ਤੀਜੀ “ਸ਼ਾਖਾ’ ਦੇ ਖੜੇ ਹੋਣ |' ਦਾ ਕਾਰਣ ਬਣਿਆ, ਜਿਸਨੂੰ “ਦਮਦਮੇ ਵਾਲੀ ਬੀੜ' ਕਹਿੰਦੇ ਹਨ । |' ਕਿਉਂਕਿ ਇਹ ਬਾਣੀ ਖ਼ੁਦ ਗੁਰੂ ਸਾਹਿਬ ਦੀ ਆਗਿਆ ਨਾਲ ਵਧਾਈ ਗਈ (ਭਾਈ ਬੱਨੋ ਦੀ ਬੀੜ ਵਾਂਗ ਨਹੀਂ), ਇਹ ਸ਼ਾਖਾ ਮੁਖ ਤੇ | ਪ੍ਰਣੀਕ ਹੋ ਗਈ, ਅਤੇ ਹੁਣ ਸਾਰੇ ਗੁੰਬ ਸਾਹਿਬ ਘਟ ਵਧ ਫ਼ਰਕਾਂ - ੭੫ - Digitized by Panjab Digital Library / www.panjabdigilib.org