ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ਨਾਲ ਏਸੇ ਸ਼ਾਖਾ ਮੁਤਾਬਕ ਛਾਪੇ ਜਾਂਦੇ ਹਨ। ਆਪ ਦੇਖ ਸਕਦੇ ਹੋ ਕਿ ਗ੍ਰੰਥ ਸਾਹਿਬ ਵਿਚ ਦੋ ਵਾਰੀ ਕੁਝ ਵਧਾਏ ਜਾਣ ਕਰਕੇ ਇਕ ਤੋਂ ਤਿੰਨ ਖਾਂ. ਬਣ ਗੁਈਆਂ ਹਨ, ਉਸ ਵਿਚੋਂ ਕੁਝ ਕਢ ਦੇਣ ਜਾਂ ਆਪਣੇ ਆਪ ਛੁਟ ਜਾਣ ਕਰਕੇ ਨਹੀਂ । ਅਤੇ ਹੋ ਭ fਹ ਕੁਝ ਸਕਦਾ ਸੀ, ਕਿਉਂਕਿ ਗੁਰੂ ਅਰਜਨ ਦੇਵ ਦੇ ਬਣਾਏ ਗ੍ਰੰਥ ਸਾਹਿਬ ਵਿਚੋਂ ਕੁਝ ਕਢ ਦੇਣ ਦੀ ਦਲੇਰੀ ਕਿਸੇ ਸਿਖ ਨੂੰ ਨਹੀਂ ਸੀ । ਹੋ ਸਕਦੇ । ਅਗੇ ਜਾਕੇ ਮੈਂ ਸਿਧ ਕੀਤਾ ਹੈ, ਕਿ ਨਾਵੇਂ ਮਹਲੇ ਦੀ ਬਾਣੀ ਖ਼ੁਦ ਗੁਰੂ ਤੇਗ਼ ਬਹਾਦਰ ਦੀ ਆਗਿਆ ਨਾਲ ਗ੍ਰੰਥ ਸਾਹਿਬ ਵਿਚ ਦਾਖ਼ਲ ਕੀਤੀ · ਗਈ ਸੀ । ਪਰ ਆਮ ਸਿੱਖਾਂ ਵਿਚ ਇੱਕ ਭੁਲੇਖਾ ਵੈਲਿਆ ਹੋਇਆ ਹੈ । ਅਤੇ ਉਹ ਇਹ ਹੈ ਕਿ ਜਦ ਸੰਮਤ ੧੭੬੩-੬੪ ਵਿਚ ਜੰਗਾਂ ਜਧਾਂ .. ਦੇ ਪਿਛੋਂ “ਲਖੀ ਜੰਗਲ ਅੰਦਰ ਗੁਰੂ ਗੋਬਿੰਦ ਸਿੰਘ ਨੂੰ ਕੁਝ ਮਹੀਨਿਆਂ ਲਈ ਸੁਖ ਦਾ ਸਾਹ ਲੈਣਾ ਮਿਲਿਆ ਅਤੇ ਵੈਰੀ ਨੇ ਪਿਛਾ ਛਡ ਦਿਤਾ, ਤੇ ਤਦ ਆਪ ਨੂੰ ਗੰਥ ਸਾਹਿਬ ਦਾ ਉਤਾਰਾ ਕਰਵਾਕੇ ਉਸ ਵਿਚ ਨਾਵੇਂ । ਮਹਲੇ ਦੀ ਬਾਣੀ ਚੜਾਨ ਦਾ ਖ਼ਿਆਲ ਆਇਆ । ਉਸ ਵੇਲੇ ਆਪ ਦੇ ਤਲਵੰਡੀ ਸਾਬੋ ਦੇ ਮੁਕਾਮ: ਤੇ ਜਿਸਨੂੰ ਹੁਣ ਦਮਦਮਾ ਸਾਹਿਬ ਕਹਿੰਦੇ : ਹਨ, ਟਿਕੇ ਹੋਏ ਸਨ । ਕਿਹਾ ਜਾਂਦਾ ਹੈ ਏਸ ਵੇਲੇ ਖ਼ਾਲੀ ਦੋ ਹੀ ਕਾਪੀਆਂ ਗੁੰਬ ਸਾਹਿਬ ਦੀਆਂ ਮੌਜੂਦ ਸਨ, ਕਰਤਾਰ ਪੁਰ (ਜਾਲੰਧਰ) ਵਾਲੀ, ਅਤੇ ਇਕ ਮਾਂਗਟ, ਭਾਈ ਬੰਨੋ ਵਾਲੀ ਅਤੇ ਇਹ ਦੋਵੇਂ ਗੁਰੂ ਸਾਹਿਬ ਨੇ ਨੂੰ ਨਹੀਂ ਸਨ ਮਿਲ ਸਕਦੀਆਂ । ਥੋੜੇ ‘ਰਾਗਾਂ ਦੀ ਨਕਲ ਭਾਈ ਬਿਧੀ : ਚੰਦ ਦੀ ਕੀਤੀ ਵੀ ਕਿਤੇ ਮੌਜੂਦ ਸੀ, ਪਰ ਹੋਰ ਕੋਈ ਗ੍ਰੰਥ ਸਾਹਿਬ ਕਿਤੇ ਨਹੀਂ ਸੀ । ਸੋ ਗੁਰੂ ਸਾਹਿਬ ਨੇ ਆਪਣੀ ਦੇਵੀ ਸ਼ਕਤੀ ਵਰਤਕੇ ਸਾਰਾ ਨੂੰ ਗ੍ਰੰਥ ਸਾਹਿਬ ਜ਼ਬਾਨੀ ਹੀ ਲਿਖਵਾ ਦਿਤਾ, ਅਤੇ ਉਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਵੀ ਸ਼ਾਮਲ ਕਰ ਦਿੱਤੀ, ਅਤੇ ਕਿਸੇ ਅਖਰ ਮਾਤੂ ਦਾ ਡੀ ਫ਼ਰਕ ਨਾ ਆਇਆ । ਇਹ ਦਮਦਮੇ ਵਾਲੀ ਬੀੜ' ਹੈ । ਅਤੇ ਇਹ ਵੀ -੭੬ - Digitized by Panjab Digital Library / www.panjabdigilib.org