ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- a $ u u w) - Au) nu) ਗ੍ਰੰਥ ਸਾਹਿਬ ਦੀਆਂ ਸੈਂਕੜੇ ਕਾਪੀਆਂ ਕਈ ਥਾਵਾਂ ਤੇ ਮੌਜੂਦ ਸਨ, ਜਿਨੀਆਂ ਚਾਹੁੰਦੇ ਲੈ ਸਕਦੇ ਸਨ। ਇਹ ਕਹਿਣਾ ਕਿ ਮਹਾਰਾਜ ਪਾਸ ਉਹਨੀਂ ਦਿਨੀਂ ਕੋਈ ਕਾਪੀ ਗੰਥ ਸਾਹਿਬ ਦੀ ਨਹੀਂ ਸੀ, ਐਵੇਂ ਕਪੋਲਕਲਪਨਾ ਹੈ ॥ | ਫੇਰ ਭਾਈ ਗੁਰਦਾਸ ਵਾਲੀ ਆਦਿ ਬੀੜ ਨਾ ਉਸ ਵੇਲੇ ਮੌਜੂਦ ਸੀ ਨਾ ਹੁਣ ਹੈ । ਉਹ ਸੰਮਤ ੧੭੨੨ ਵਿਚ ਗੁਰੂ ਤੇਗਬਹਾਦਰ ਨੇ ਜੇਲਪਰਵਾਹ ਕਰ ਦਿਤੀ ਸੀ। ਕਰਤਾਰਪੁਰ (ਜਾਲੰਧਰ) ਵਾਲੀ ਬੀੜ ਭਾਈ ਬੱਨੋ ਵਾਲੀ ਬੀੜ ਦੇ ਕਿਸੇ ਉਤਾਰੇ ਦਾ ਉਤਾਰਾ ਹੈ । ਅਤੇ ਹੁਣ ਵਾਲੀ ਸ਼ਕਲ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬਹੁਤ ਪਿੱਛੋਂ ਆਈ ਸੀ । ਭਾਈ ਬੰਨੋ ਵਾਲੀ ਬੀੜ ਕੁਝ ਅਦਲ ਬਦਲ ਕੇ ਅਤੇ ਕਈ ਵਾਧੇ ਕਰ ਕੇ ਜੋ ਪ੍ਰਤੱਖ ਨਜ਼ਰ ਆ ਰਹੇ ਹਨ, ਹੁਣ ਭੀ ਮੌਜੂਦ ਹੈ। ਇਹ ਭੀ ਇਕ ਨਵੀਂ ਤੇ ਆਮ ਪ੍ਰਚੱਲਤ ਗ਼ਲਤੀ ਹੈ ਕਿ ਜਦ ਗੁਰੂ ਅਰਜਨ ਦੇਵ ਦੇ ਸਾਹਮਣੇ ਭਾਈ ਬਲੋਂ ਨੇ ਦੋ ਬੀੜਾਂ ਜਾ ਰਖੀਆਂ, ਤਦ ਉਹਨਾਂ ਨੇ ਕਿਹਾ ਕਿ “ਭਾਈ ਬਨੋਂ ! ਇਹ ਕੀ ਕੀਤਾ ? ਅਸਾਂ ਤਾਂ ਇਕ ਬੀੜ ਰਖਣੀ ਸੀ, ਅਤੇ ਨਾਰਾਜ਼ ਹੋ ਕੇ ਪੇਸ਼ੀਨਗੋਈ ਕੀਤੀ ਕਿ ਹੁਣ ਬੀੜਾਂ ਇਤਨੀਆਂ ਬਣਨਗੀਆਂ ਕਿ ਲੋਕੀ ਘੜਿਆਂ ਉਪਰ ਛੱਕੇਨ ਦੀ ਥਾਂ ਰਖਿਆ ਕਰਨਗੇ। ਗੁਰੂ ਸਾਹਿਬ ਨੇ ਅੰਮ੍ਰਿਤਸਰ ਵਿਚ ਗ੍ਰੰਥ ਸਾਹਿਬ ਨੂੰ ਕ੍ਰਿਸ਼ਨ ਮੂਰਤੀ ਜਾਂ ਸੋਮਨਾਥ ਵਾਂਗ ਸਥਾਪਨ ਕਰ ਕੇ ਪੂਜਾ | ਕਰਾਣ ਲਈ ਨਹੀਂ ਸੀ ਬਣਾਇਆ, ਸੋ ਉਹ ਇਹੋ ਜਿਹੀ ਅਯੋਗ ਗਲ ਭਲਾ ਕਿਉਂ ਕਹਿੰਦੇ । ਉਹਨਾਂ ਤਾਂ ਬਾਣੀ ਦਾ ਪ੍ਰਚਾਰ ਕਰਨਾ ਸੀ, · ਸਿਖੀ ਫੈਲਾਣੀ ਸੀ। ਸਿਖੀ ਲਈ ਸਗੋਂ ਉਹ ਦਿਨ ਬੜਾ ਭਾਗੇ ਭਰਿਆ ਸਮਝਣਾ ਚਾਹੀਦਾ, ਹੈ, ਜਿਸ ਦਿਨ ਇਕ ਤੋਂ ਅਨੇਕ ਗ੍ਰੰਥ ਸਾਹਿਬ ਹੋ ਕੇ ਘਰ ਘਰ ਵਿਚ ਪਹੁੰਚ ਜਾਣ। ਈਸਾਈ ਬਾਈਬਲਾਂ ਵੰਡ ਕੇ ਤੇ ਵੇਚ ਕੇ ਖ਼ੁਸ਼ ਹੁੰਦੇ ਹਨ ਅਤੇ ਫ਼ਖ਼ਰ ਨਾਲ ਲਿਖਿਆ ਕਰਦੇ ਹਨ ਕਿ ਸਾਲ ਵਿਚ ਇਤਨੇ ਲਖ ਬਾਈਬਲਾਂ ਅੱਡ ਅੱਡ ਬੋਲੀਆਂ ਵਿਚ ਛਪੀਆਂ ਤੇ ਵਿਕੀਆਂ ॥ ਘ - ... - - .. . - ੭੬ - Digitized by Panjab Digital Library | www.panjabdigilib.org :