ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਿਜੇ ਤੇ ਲਗਾਂ ਜੋ ਲਫ਼ਜ਼ ਵਯੰਜਨ (Col) s) 11th 12t) ਅਖਰਾਂ ਵਿਚ ਮੁਕਦੇ | ਹਨ, ਓਹਨਾਂ ਬਹੁਤਿਆਂ ਨਾਲ ਗ੍ਰੰਥ ਸਾਹਿਬ ਵਿਚ ਇਕ ਫ਼ਾਲਤੂ fਸਿਹਾਰੀ ਜਾਂ ਫ਼ਾਲਤੂ ਔਕੜ ਲਗਾ ਹੁੰਦਾ ਹੈ, ਜਿਸ ਦਾ ਉਚਾਰ ਨਹੀਂ ਹੁੰਦਾ । ਗੁੰਬ ਸਾਹਿਬ ਵਿਚ ਇਹ ਕੋਈ ਨਵੀਂ ਗਲ ਨਹੀਂ। ਨਾਗ ਹਿੰਦੀ ਅਤੇ ਮਰਹੱਟੀ ਵਿਚ ਲਿਖੀਆਂ ਪੁਰਾਣੀਆਂ ਕਿਤਾਬਾਂ ਵਿਚ ਵੀ ਇਹੋ ਫ਼ਾਲਤੂ ਲਗਾਂ ਵਰਤੀਆਂ ਦਿਸਦੀਆਂ ਹਨ। ਇਸ ਦੇ ਕੁਝ ਕਾਰਣ ਸਨ । ਬੋਲੀਆਂ ਆਪਣੇ ਵਿਕਾਸ ਵਿਚ ਪੇਚੀਦਗੀਆਂ ਅਤੇ ਵਾਧੂ ਚਿਨ੍ਹਾਂ ਨੂੰ ਆਦਿ ਨੂੰ ਛਡ ਕੇ ਦਿਨੇ ਦਿਨ ਸਰਲ ਸਿਧੀਆਂ ਹੁੰਦੀਆਂ ਜਾਂਦੀਆਂ ਹਨ। ਇਹ ਕੁਦਰਤੀ ਨਿਯਮ ਹੈ। ਜਿਸ ਬੋਲੀ ਤੇ ਸਖ਼ਤ ਕੈਦਾਂ ਲਾਈਆਂ ਜਾਣ ਅਤੇ ਉਸ ਨੂੰ ਕਿਤਾਬਾਂ ਵਿਚ ਲਿਖ ਕੇ ਬਦਲਨ ਤੋਂ ਰੋਕ ਦਿਤਾ ਜਾਏ, ; ਉਹ ਮਰ ਜਾਂਦੀ ਹੈ, ਜਿਵੇਂ ਸੰਸਕ੍ਰਿਤ । ਕੁਦਰਤੀ ਨਿਯਮ ਅਪਣਾ ਕੰਮ ! ਬਰਾਬਰ ਕਰਦੇ ਰਹਿੰਦੇ ਹਨ । ਹਿੰਦੁਸਤਾਨ ਦੀਆਂ ਵਰਤਮਾਨ ਬੋਲੀਆਂ ਨੂੰ , ਏਸੇ ਤਰਾਂ ਵਜੂਦ ਵਿਚ ਆਈਆਂ ਹਨ । ਆਰਯਣ ਭਾਖਾ ਤੋਂ, ਜੋ ਵੇਦਾਂ ਨੂੰ ਵਿਚ ਵਰਤੀ ਹੈ, ਸਹਿਜੇ ਸਹਿਜੇ ਸਰਲ ਹੁੰਦੀਆਂ ਇਹ ਬੋਲੀਆਂ | ਬਣੀਆਂ ਹਨ। ਇਹ ਬੇਟਲਤਾ ‘ਨਾਮਨ’ ਅਤੇ ‘ਆ’ ਪਦਾਂ ਦੇ ਅੰਤ, ! ਜੋ ਕੁਝ ਅਖਰ ਜੁੜ ਕੇ ਉਹਨਾਂ ਦੇ ਕਈ ਰੂਪ ਬਣਾ ਦੇਂਦੇ ਹਨ, ਉਹਨਾਂ ਨੂੰ ਅਖਰਾਂ ਨੂੰ ਗੈਰ ਜ਼ਰੂਰੀ ਥਾਵਾਂ ਪੁਰ ਛਡ ਦੇਣ ਜਾਂ ਛੋਟਾ ਕੇਰ ਦੇਣ, ਅਤੇ · ! ਬਹੁਤੇ ਰੂਪਾਂ ਨੂੰ ਘਟਾ ਕੇ ਇਕ ਦੇ ਬਹੁਤੇ ਵਰਤੇ ਜਾਣ ਵਾਲੇ ਰੁਪ ਰਖ ॥ ਲੈਣ ਨਾਲ, ਪੈਦਾ ਕੀਤੀ ਜਾਂਦੀ ਹੈ । ਜਿੱਨੇ ਛੋਟੇ ਲਫ਼ਜ਼ਾਂ, ਜਿਨੇ ਬੜੇ ਲਫਜ਼ਾਂ, ਜਿਨੀਆਂ ਥੋੜੀਆਂ ਲਫ਼ਜ਼ਾਂ ਦੀਆਂ ਸ਼ਕਲਾਂ ਨਾਲ ਗੁਜ਼ਾਰਾ , ਹੋ ਸਕੇ ਅਤੇ ਕੰਮ ਚਲ ਸਕੇ, ਉਤਨੇ ਹੀ ਰਖ ਲਏ ਜਾਂਦੇ ਹਨ ਅਤੇ ਬਾਕੀ ਛਡ ਦਿਤੇ ਜਾਂਦੇ ਹਨ । ਪਰ ਲੇਖਕ ਲੋਕ ਆਪਣੇ ਲੇਖਾਂ ਨੂੰ ਸਾਫ਼ ' - ੮0 - Digitized by Panjab Digital Library / www.panjabdigilib.org