ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

! · · ਏਸ ਪਦ ਤੋਂ ਪਿਛੋਂ ਦਿਤੀ ਹੈ :‘ਕਰਉ ਬੇਨੰਤੀ ਸੁਣਹ...ਆਗੈ ਬਸਨੁ ਸੁਹੇਲਾ ॥ ਪਰ ਰਾਗ ਗਉੜੀ ਪੂਰਬੀ ਹੇਠਾਂ, ਜਿਥੋਂ ਇਹ “ਸ਼ਬਦ’ ਲਿਆ ਹੈ, ਰਹਾਉ ਵਾਲੀ ਤੁਕ ‘ਪਦ’ ਤੋਂ ਪਹਿਲੇ ਆਉਂਦੀ ਹੈ । ਰਹਾਉ ਵਾਲੀਆਂ ਤੁਕਾਂ ਦੀ ਤਰਤੀਬ ਦਾ ਫਰਕ ਹੋਰਥ ਭੀ ਦੇਖਿਆ ਗਿਆ ਹੈ । ਜ਼ਾਹਿਰ ਹੈ ਰਬਾਬੀਆਂ ਨੇ ਕਦੇ ਰਹਾਉ ਦੀ ਤੁਕ ਪਹਿਲੇ ਗਾਵੀਂ, ਤੇ ਕਦੇ ਪਹਿਲਾਂ ਸਲੋਕ ਜਾਂ ਪਦ ਗਾ ਕੇ ਰਹਾਉ ਵਾਲੀ ਤੁਕ ਪਿਛੋਂ। ਸਹੰਸਰ ਰਾਮ ਨੇ ਜਿਵੇਂ ਸੁਣਿਆਂ ਤਿਵੇਂ ਲਿਖ ਲਿਆ। ‘ਸਲੋਕ ਸਹਸਕ੍ਰਿਤਿ ਮਹਲ ' ਦੇ ਸਿਰਨਾਵੇਂ ਹੇਠਾਂ ਭੋਗ ਦੀ ਬਾਣੀ ਵਿਚ ਜੋ ਚਾਰ ਸਲੋਕ ਦਿਤੇ ਹਨ ਇਹਨਾਂ ਵਿਚੋਂ ਖ਼ਾਲੀ ਪਹਿਲਾ ਸਲੋਕ ਹੀ ਮਹਲਾ ੧` ਦਾ ਹੈ, ਬਾਕੀ ਦੇ ਤਿੰਨਾਂ ਨੂੰ ਗੰਥ ਸਾਹਿਬ ਦੇ ਅੰਦਰ “ਮਹਲਾ ੨’ ਦੇ ਦਸਿਆ ਹੈ । ਸਲੋਕ “ਨਿਹਫਲ ਤਜਨਮਸਕ’ ਨੂੰ ਮਾਝ ਦੀ ਵਾਰ ਦੀ ਪਉੜੀ ੨੩ ਨਾਲ ਰਲਾ ਕੇ ਦਿਤਾ ਹੈ ਅਤੇ ਮਹਲਾ ੨’ ਨਾਲ ਲਿਖਿਆ ਹੈ। ਕਰਤਾਰ ਪੁਰ ਵਾਲੀ ਬੀੜ ਵਿਚ ਇਸ ਦੇ ਪਹਿਲੇ ‘ੴ’ ਵੀ ਲਿਖਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਦੂਸਰੇ ਸਲੋਕ ਦੇ ਨਾਲ ਦੂਜੀ ਜੁਜ਼ ਟੁਰੀ, ਅਰਥਾਤ “ਮਹਲੇ ੨ ਦੇ ਸਲੋਕ ਚਲੇ, ਭਾਵੇਂ “ਮਹਲਾ ੨’ ਏਥੇ ‘ਭੋਗ ਦੀ ਬਾਣੀ ਵਿਚ ਨਾਲ ਨਹੀਂ ਦਿਤਾ। ਏਸ ਤਰਾਂ ਤੀਜੇ ਤੇ ਚੌਥੇ ਸਲੋਕ : ਜੋਗ ਸਬਦ” ਅਤੇ “ਏਕ ਕ੍ਰਿਸਣ” ਨੂੰ ਭੀ ਆਸਾ ਦੀ ਵਾਰ` ਵਿਚ ਦੇ ਇਹਨਾਂ ਦੋਹਾਂ ਦੇ ਨਾਲ ‘ਮਹਲਾ ੨ ਲਿਖਿਆ ਹੈ । ਜਿਆਂ ਦਾ ਵੀ ਬਹੁਤ ਫਰਕ ਹੈ। ਗ੍ਰੰਥ ਸਾਹਿਬ ਦੇ ਅੰਦਰਲੇ ਸਲੋਕ ਠੀਕ ਸਮਝਨੇ ਚਾਹੀਦੇ ਹਨ, ਅਤੇ ‘ਭੋਗ ਦੀ ਬਾਣੀ’ ਵਾਲੇ ਲੜ । ਦੋਹਾਂ ਪਾਤਾਂ ਨੂੰ ਹੇਠਾਂ ਦੋ ਕਾਲਮਾਂ ਵਿਚ ਰੱਖ ਕੇ ਦਿਖਾਇਆਹੈ । .....::::

ਹੈ -੮੬ - Digitized by Panjab Digital Library wwwupanjabdigilib.org