ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧. ਭਾਈ ਗੁਰਦਾਸ ਵਾਲੀ

'ਆਦਿ ਬੀੜ'

੧. ਗ੍ਰੰਥ ਸਾਹਿਬ ਭਾਦਰੋਂ ਦੀ ਏਕਮ ਨੂੰ ਮੁਕੰਮਲ ਹੋ ਗਿਆ ਅਤੇ ਅਸੂ ਦੇ ਅਖ਼ੀਰ ਜਿਲਦ ਬਨਕੇ ਆ ਗਈ। ਤਦ ‘ਮੰਜੀ ਸਾਹਿਬ' ਵਾਲੇ ਥਾਂ ਅਸਥਾਪਨ ਕੀਤੇ ਗਏ ਅਤੇ ਭਾਈ ਬੁਢਾ ਜੀ ਗ੍ਰੰਥੀ ਮੁਕਰੱਰ ਹੋਏ। ਜਿਨਾਂ ਚਿਰ ਗੁਰੂ ਸਾਹਿਬ ਅੰਮ੍ਰਿਤਸਰ ਰਹੇ, ਗ੍ਰੰਥ ਸਾਹਿਬ ਭੀ ਇਥੇ ਹੀ ਰਹੇ ਪਰ ਕੁਝ ਚਿਰ ਪਿਛੋਂ ਜਦ ਗੁਰੂ ਅਰਜਨ ਦੇਵ ਕਰਤਾਰ ਪੁਰ (ਜਲੰਧਰ) ਜਾ ਰਹੇ, ਅਤੇ ਉਥੋਂ ਦੀ ਧਰਮਸਾਲਾ ਬਾਉਲੀ ਆਦਿ ਤਿਆਰ ਕਰਾਏ ਤਦ ਗ੍ਰੰਥ ਸਾਹਿਬ ਵੀ ਉਹਨਾਂ ਦੇ ਨਾਲ ਕਰਤਾਰ ਪੁਰ ਪਹੁੰਚ ਗਏ। ਇਹ ਗ੍ਰੰਥ ਸਾਹਿਬ ਹੁਣ ਗੁਰੂ ਗੱਦੀ ਦਾ ਖ਼ਾਸ ਚਿਨ੍ਹ ਸੀ ਜੋ ਗੁਰੂ ਸਾਹਿਬ ਤੋਂ ਅਲਹਿਦਾ ਨਹੀਂ ਸੀ ਹੋ ਸਕਦਾ। ਜਿਥੇ ਅਗੋਂ ਸਿਖ ਗੁਰੂ ਸਾਹਿਬ ਦੀ ਮੰਜੀ ਅਗੋ ਮਥਾ ਟੇਕਦੇ ਤੇ ਪਾਵਿਆਂ ਨੂੰ ਮੁਠੀਆਂ ਭਰਿਆਂ ਕਰਦੇ ਸਨ, ਹੁਣ ਗ੍ਰੰਥ ਸਾਹਿਬ ਅਗੇ, ਜੋ ਮੌਜੀ ਪੁਰ ਰਖਿਆ ਰਹਿੰਦਾ ਸੀ, ਮਥੇ ਟੇਕਦੇ।

ਇਥੇ ਕਰਤਾਰ ਪੁਰ ਹੀ ਅਕਬਰ ਪਾਤਸ਼ਾਹ ਨੇ ਡੇਰੇ ਆ ਕੇ ਗ੍ਰੰਥ ਸਾਹਿਬ ਪੜ੍ਹਵਾਕੇ ਸੁਣਿਆਂ ਅਤੇ ਖ਼ੁਸ਼ ਹੋਕੇ ਕਰਤਾਰਪੁਰ ਦੀ ਧਰਮਸਾਲਾ ਲਈ ਚੋਖੀ ਜ਼ਮੀਨ ਦਿੱਤੀ, ਅਤੇ ਗੁਰੂ ਅਰਜਨ ਦੇਵ ਦੀ ਸਫ਼ਾਰਿਸ਼ ਪੁਰ ਉਸ ਸਾਲ ਜ਼ਮੀਨ ਦੇ ਮੁਆਮਲੇ ਵਿਚ ਲੋਕਾਂ ਨੂੰ ‘ਬ-ਹਿਸਾਬ ਦੇਹ ਦਵਾਜ਼ਦੀ' ਰਿਆਇਤ ਦਿਤੀ। -49- Digitized by Panjab Digital Library | www.panjabdigilib.org |