ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਆਫ਼ੀ ਵਿਚ ਦੇ ਗਿਆ ਸੀ, ਜੋ ਪਿਪਲੀ ਸਾਹਿਬ ਤੋਂ ਲੈਕੇ ਸੰਤੋਖਸਰ ਤਕ ਪਿੰਡ ਦੇ ਬਾਹਰ ਬਾਹਰ ਸੀ । ਅਤੇ ਇਹ ਮੁਆਫ਼ੀ ਹੁਣ ਗੁਰੂ ਅਰਜਨ ਦੇਵ ਪਾਸ ਸੀ। ਗੋਇੰਦਵਾਲ ਨੂੰ ਵੇਖਕੇ ਉਸਨੂੰ ਪੁਰਾਣੀ ਗਲ ਯਾਦ ਆਈ, ਅਤੇ ਦਰਯਾਫ਼ਤ ਕਰਨ ਪੁਰ ਪਤਾ ਲਗਾ ਜੋ ਗੁਰੂ ਜੀ ਏਸ ਵੇਲੇ ਕਰਤਾਰ ਪੁਰ (ਜਾਲੰਧਰ), ਜੋ ਕੁਝ ਵੀ ਏਸ ਪਿੰਡ ਦਾ ਨਾਮ ਉਸ ਵੇਲੇ ਹੁੰਦਾ ਸੀ, ਰਹਿੰਦੇ ਹਨ ! ੩. ਸੰਨ ੧੫੮੨ ਵਿਚ ਜਦ ਅਕਬਰ ਪੰਜਾਬ ਆਇਆ ਤੇ ਕਸ਼ਮੀਰ ਗਿਆ ਹੈ, ਰਾਜਾ ਬੀਰਬਲ ਨਾਲ ਸੀ। ਪੰਜਾਬ ਦੇ ਬਾਹਮਣਾਂ ਨੇ ਸਿਖ ਧਰਮ ਦੇ ਬਰਖ਼ਿਲਾਫ਼ ਰਾਜਾ ਬੀਰਬਲ ਪਾਸ ਸ਼ਕਾਇਤਾਂ ਕੀਤੀਆਂ ਸਨ ਅਤੇ ਰਾਜੇ ਨੇ ਅਗੋਂ ਪਾਤਸ਼ਾਹ ਤੇ ਕੰਨ ਭਰੇ ਸਨ । ਬੀਰਬਲ ਤਾਂ ਪਿਛੋਂ ਸੱਦੋਜ਼ਈਆਂ ਦੀ ਮੁਹਿਮ ਪੁਰ ਭੇਜਿਆ ਗਿਆ ਅਤੇ ਓਥੇ ਹੀ ਮਾਰਿਆ ਗਿਆ, ਪਰ ਪਾਤਸ਼ਾਹ ਨੂੰ ਉਸਦੀ ਸ਼ਿਕਾਇਤ ਅਜਿਹੇ ਫ਼ਿਰਕੇ ਦੇ ਬਰਖ਼ਿਲਾਫ਼, ਜਿਸਨੂੰ ਉਹ ਵੱਡੀ ਮੁਆਫ਼ੀ ਦੇ ਚੁਕਾ ਸੀ, ਯਾਦ ਰਹੀ । ਇਤਫ਼ਾਕ ਨਾਲ ਹੁਣ ਫੇਰ ਏਸ 'ਰਸਤੇ ਲੰਘਿਆ, ਅਤੇ ਇਹ ਪਤਾ ਲਗਾ ਕਿ ਰਾਮਦਾਸ ਜੀ ਦਾ ਪ੍ਰਤੂ ਗੁਰੂ ਅਰਜਨ ਦੇਵ ਕਰਤਾਰ ਪੁਰੇ ਧਰਮਸਾਲਾ ਬਣਵਾ ਰਿਹਾ ਹੈ ਅਤੇ ਇਹ ਪਿੰਡ ਸੜਕ ਤੇ ਹੀ ਹੈ । ਪਾਦਸ਼ਾਹ ਕਰਤਾਰ ਪੁਰੋਂ ਨੰਘਦਾ ਧਰਮਸਾਲਾ ਚਲਾ ਗਿਆ ਅਤੇ ਬੀਰਬਲ ਦੇ ਪਾਏ ਬੱਕਾਂ ਦੇ ਦੂਰ ਕਰਨ ਲਈ ਗ੍ਰੰਥ ਸਾਹਿਬ ਪੜਵਾਕੇ ਸੁਣਨਾ .

  • * *

1 1

-

ਤਲਾ' ਹੁੰਦਾ ਸੀ, ਜੋ ਹੁਣ ਅੰਮ੍ਰਿਤਸਰ ਸ਼ਹਿਰ ਦਾ ਇਕ ਮਹੱਲਾ ਹੈ। ਸਭ ਤੋਂ ਦੁਖਨ ਈ ਪੱਤੀ ਰੰਘੜਾਂ ਦੀ ਸੀ । ਇਹ ਜ਼ਮੀਨ ਨਾਕਸ ਤੇ áਰ ਆਬਾਦ ਪਈ ਸੀ ਤੇ ਦੇਇਆਂ ਤੇ ਛੱਪੜਾਂ ਵਾਲੀ ਸੀ । ਕਿਸੇ ਪੁਰਾਣੇ ਸਮੇਂ ਬਿਆਸਾ ਦਾ ਵਾਹਨ ਜਾਂ ਪੇਟ ਸੀ, ਅਤੇ ਇਹਨੀ ਦਿਨ ਤਲਾ ਛੱਪੜ ਸਨ ਜੋ ਬਰਸਾਤ ਵਿਚ ਦੂਰੋਂ ਦੂਰੋਂ ਪਾਣੀ ਆਕੇ ਭਰ ਜਾਂਦੇ ਸਨ । ਜਾਂ ' ਏਥੇ ਬੈਰੀ, ਕਿਕਰਾਂ, ਪਿਪਲਾਂ ਦੇ ਝੂਡ ਹੁੰਦੇ ਸਨ । ਜਦ ਖਾਨ ਬਹਾਦਰ ਅਤੇ ਮੀਰ ਮੰਨੂ ਦੇ ਵੇਲੇ ਸਿਖ ਅੰਮਰਤਸਰ ਕੱਢ ਦਿਤੇ ਗਏ ਤਦ ਪੁਰਾਣੇ ਹੱਕ ਕਰਕੇ, ਮੱਸਾ ਰੋ ਘੜ ਦਰਬਾਰ ਸਾਹਿਬ ਪਰ ਕਬਜ਼ਾ ਕਰ ਬੈਠਾ, ਅਤੇ ਸਿਖਾਂ ਨੂੰ ਚਿੜਾਨ ਖ਼ਤਰ ਉਥੇ ਨਾਚ ਮੁਜਰੇ ਕਰਾਨ ਲਗਾ । - - : | 4 39 Digitized by Panjab Digital Library / www.panjabdigilib.org