ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

L... - - -

ਜਾਣੇ ਇਹਨਾਂ ਗੱਲਾਂ ਨੂੰ, ਉਹਨਾਂ ਅਕਬਰ ਦੀ ਥਾਂ ਨਾਂ ਜਹਾਂਗੀਰ ਲਿਖ ਛਡਿਆ ਹੈ । | ਉਪਰਲੀ ਯਾਦਦਾਸ਼ਤ ਤੋਂ ਅਸੀਂ ਤਾਂ ਇਹ ਸਮਝਾਂਗੇ ਕਿ ਕਰਤਾਰ ਪੁਰ ਵਾਲੀ ਬੀੜ ਵਿਚ ਇਹ ਬਹੁਤ ਚਿਰ ਪਿੱਛੋਂ ਦਰਜ ਕੀਤੀ ਗਈ, ਜਦ ਲਿਖਣ ਵਾਲੇ ਨੇ ਗੁਰੂ ਅਰਜਨ ਦੇਵ ਅਤੇ ਜਹਾਂਗੀਰ ਦੇ ਨਾਮ ਇਕਠੇ ਹੋਏ ਪਕੇ ਜਾਂ ਸੁਣਕੇ ਉਹਨਾਂ ਨੂੰ ਸਮਕਾਲੀ ਮੰਨਕੇ ਜ਼ਮੀਨ ਦੇਣ ਵਾਲੇ ਪਾਤਸ਼ਾਹ ਦਾ ਨਾਂ ‘ਜਹਾਂਗੀਰ’ ਦੇ ਦਿੱਤਾ । ਰਕਬਾ ਜੋ ਦਿੱਤਾ ਗਿਆ ਲਿਖਿਆ ਹੈ, ਉਹ ਅਕਬਰ ਦੀ ਦਰਯਾ-ਦਿਲੀ ਲਈ ਵੀ ਬਹੁਤ ਸੀ । ਮਾਮੂਲੀ ਪਿੰਡਾਂ ਦੇ ਨਾਲ ਤੇ ਖਾਸ ਕਕੇ ਛੋਟੇ ਗੁਮਨਾਮ fਪਿੰਡਾਂ ਦੇ ਨਾਲ, ਤੇ ਉਹ ਭੀ ਦੁਆਬੇ ਵਿਚ ਇਤਨੀ ਤੋਂ ਨਹੀਂ ਹੁੰਦੀ । ਸ਼ਾਇਦ ਹਰਗਬਿੰਦ ਪੁਰ ਵਾਲੀ ਗੈਰਆਬਾਦ ਜ਼ਮੀਨ, ਢਹਿ ਢੇਰੀ ਕੁੱਚੀ ਗੱਢੀ ਦੇ ਦੁਆਲੇ ਵਾਲੀ ਏਸ ਵਿਚ ਸ਼ਾਮਲ ਹੋਵੇ । ਮਸਜਿਦਾਂ ਮੰਦਰਾਂ ਆਦਿ ਨੂੰ ਇਹ ਦਾਨ ਬਾਦਸ਼ਾਹ ਵਲੋਂ ਮੁਆਫ਼ੀ ਜਾਂ ਜਾਗਰ ਦੀ ਸ਼ਕਲ ਵਿਚ ਇਕ ਨੀਯਤ ਰਕਬੇ ਵਿਚੋਂ ਜੋ ਧਰਮ ਖਾਤੇ ਲਈ ਵੱਖ ਕੀਤਾ ਹੁੰਦਾ ਸੀ, ਮਿਲਦੇ ਸਨ। ਅਤੇ ਇਹਨਾਂ ਦੇ ਬੰਦੋਬਸਤ ਲਈ ਸਰਕਾਰ ਦਾ ਇਕ ਵਖਰਾ ਮਹਿਕਮਾ ਸੀ, ਜਿਸਦੇ ਸਿਰ ਉਤੇ ਸਾਰੀ ਬਾਦਸ਼ਾਹਤ ਵਿਚ “ਕਾਜ਼ੀ-ਉਲ-ਕੁਤ` ਜਾਂ “ਸ਼ੈਖ-ਉਲ-ਇਸਲਾਮ ਹੁੰਦਾ ਸੀ, ਅਤੇ ਸੂਬਿਆਂ ਵਿਚ “ਕਾਜ਼ੀ-ਕੁਲ। | ਰਕਬੇ ਨੂੰ ਕਨਾਲਾਂ ਮਰਲਿਆਂ ਤਕ ਗਿਣਕੇ ਦਸਿਆ ਹੈ, ਜਿਸਦਾ ਮਤਲਬ ਹੈ ਕਿ ਜਾਲੰਧਰ ਦੁਆਬੇ ਵਿਚ ਪਹਿਲਾਂ ਅੰਗ੍ਰੇਜ਼ੀ ਪੱਕਾ ਬੰਦੋਬਸਤ’ ਹੋ ਜਾਣ ਦੇ ਬਾਹਦ ਇਹ ਯਾਦਦਾਸ਼ਤ ਲਿਖੀ ਗਈ, ਅਰਥਾਤ ਸੰਨ ੧੮੫੬ ਵਿਚ ਜਾਂ ਜ਼ਰਾ ਪਿਛੋਂ ਅਤੇ ਜੇ ਇਹ ਰਕਬਾ ਠੀਕ ਨਹੀਂ ਅਤੇ ਐਵੇਂ ਗੱਪ ਮਾਰ ਛੱਡੀ ਹੈ, ਤਦ ਕਨਾਲਾਂ ਮਰਲਿਆਂ ਦਾ ਜ਼ਿਕਰ ਉਸੇ ਖ਼ਿਆਲ ਨਾਲ ਕੀਤਾ ਗਿਆ ਹੈ, ਜਿਸ ਤਰਾਂ ਝੂਠੇ ਬਿਲ ਬਨਾਣ ਵਾਲੇ ਠੇਕੇਦਾਰ, ਬਿੱਲ ਆਨੇ ਪਾਈਆਂ ਤਕ ਬਨਾਇਆ ਕਰਦੇ ਹਨ ।

wwwnisha - ੯੭ - ' " Digitized by Panjab Digital Library / www.panjabdigilib.org