ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਬਰੋਂ ਪਰਿਦੇ ਜਦੋਂ ਆਲ੍ਹਣੇ 'ਚ ਆਉਣਗੇ।
ਤਾਰਿਆਂ ਦੀ ਬਾਤ ਆਕੇ ਬੋਟਾਂ ਨੂੰ ਸੁਣਾਉਣਗੇ।
ਆਦਮੀ ਦੀ ਜ਼ਾਤ ਕਦੇ ਦਿਲ ਹੀ ਨਹੀਂ ਖੇਲ੍ਹਦੀ,
ਇਹਦੇ ਘਰ ਜਾਏ ਕੋਈ ਚੈਦ ਹੀ ਚੜ੍ਹਾਉਣਗੇ।


ਸ਼ਾਸਤਰਾਂ ਦੀ ਰਾਖੀ ਕਰਦੇ ਸ਼ਸਤਰਧਾਰੀ।
ਔਜਸ਼ਸਤਰ ਦੀ ਮਹਿਮਾ ਹੋ ਗਈ ਅਪਰਮਪਾਰੀ।
ਮਾਰਗ ਦਰਸ਼ਕ ਸ਼ਬਦ ਗੁਰੂ ਹੈ, ਵਿਚ ਹਨ੍ਹੇਰੇ,
ਆਣ ਤੁਸੀਂ ਸਮਝਾਓ ਮੁੜ ਕੇ ਕਲਗੀਧਾਰੀ।


ਸਤ ਸੂਰਮਾ, ਧਾਰ ਉਦਾਸੀ ਰਣਖੇਤਰ ਵਿਚ ਆਇਆ।
ਕਾਲਖ਼ ਦੇ ਵਣਜਾਰਿਆਂ ਦੇ ਸੈਗ ਜਿਸ ਨੇ ਮੌਥਾ ਲਾਇਆ।
ਕੈਮੀਆਂ ਦੇ ਵਿਹੜੇ ਦਾ ਸੂਰਜ, ਲਾਲ ਕਿਲ੍ਹੇ ਸੈਗ ਭਿੜਿਆ,
ਫ਼ੌਲਾਦੀ ਵਿਸ਼ਵਾਸ ਦਾ ਰਾਖਾ, ਕੌਚੇ ਘਰ ਦਾ ਜਾਇਆ।

ਸੰਧੂਰਦਾਨੀ/ 100