ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੁਦਰ ਸ਼ਯਾਮ ਸੋਹਣਾ, ਬਸਰੀ ਵਜਾ ਗਿਆ।
ਹੀਰ ਦੀ ਨਿਮਾਣੀ ਜਿਦ, ਰਾਂਝਾ ਭਰਮਾ ਗਿਆ।
ਕਿੱਥੋਂ ਆਇਆ, ਕਿੱਥੇ ਜਾਣਾ ?ਦੌਸ ਵੇ ਤੂੰ ਜੋਗੀਆ!
ਸੁੰਦਰਾਂ ਦੇ ਚਿਤ ਨੂੰ ਚਿਤਬਣੀ ਜਹੀ ਲਾ ਗਿਆ।
ਕਿਹੜਾ, ਕਿੱਥੇ, ਕੌਣ ਖਲੋਤਾ, ਇਹ ਗੱਲਾਂ ਨੇ ਵਕਤੀ ।
ਇਸ ਧਰਤੀ ਦੇ ਸੁਰ ਸ਼ਹਿਜ਼ਾਦੇ ਸਾਰੇ ਮੇਰੀਸ਼ਕਤੀ।
ਬਾਈ ਅਸਲ ਮਾਲਵਾ ਸਾਡਾ, ਜੌਸੀ ਸੁਰ ਸ਼ਹਿਜ਼ਾਦਾ,
ਸ਼ਿਦਾ ਤੇ ਹਰਭਜਨ ਪਿਆਰਾ ਪਾਰਸ ਭੈਵਰਾ ਸ਼ਕਤੀ।
ਮੇਰੇ ਹਾਣੀ ਕਿਨੇ ਸਾਰੇ ਰੁਖ ਮੁਰਝਾ ਗਏ।
ਨਸ਼ਿਆਂ ਦੇ ਝੂਟੇ ਨੇ ਸਿਉਂਕ ਵਾਂਗੂੰ ਖਾ ਗਏ।
ਪਹਿਰੇਦਾਰਾਂ ਨਾਲ ਹੁਣ ਚੋਰ ਭਾਈਵਾਲ ਨੇ,
ਵੇਖ ਲਉ ਪੈਜਾਬ ਉਤੇ ਕੈਸੇ ਦਿਨ ਆ ਗਏ।
ਸੰਧੂਰਦਾਨੀ/ 101