ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹਰਿਮੰਦਰ ਸਾਹਿਬ ਦੇ ਬੂਹੇ ਧੀ ਕਰਦੀ ਅਰਦਾਸ।
ਇਸ ਧਰਤੀ ਤੋਂ ਕੂੜ ਨਿਖੁੰਟੇ, ਪੂਰੀ ਕਰ ਦੇਹ ਆਸ।
ਜੁਗ ਜੁਗ ਜੀਣ ਧਰਤ ਦੇ ਜਾਏ, ਇੱਜ਼ਤ ਪਤ ਦੇ ਰਾਖੇ,
ਨਸ਼ਿਆਂ ਤੋਂ ਬਚ ਜਾਵੇ ਧਰਤੀ, ਮਹਿਕਾਂ ਭਰਨ ਸਵਾਸ।
ਕਦ ਖੇਲ੍ਹੇਂਗਾ ਹੋਠਾਂ ਉੱਤੋਂ ਚੁੰਪ ਦੇ ਜੈਦਰੇ।
ਬਾਲ ਚਿਰਾਗ਼ ਹਨੇਰ ਮੇਟ ਦੇ, ਮਨ ਦੇ ਮਦਰੇ।
ਦੇਵਤਿਆਂ ਨੂੰ ਅਰਘ ਚੜ੍ਹਾ ਕੇ, ਭਟਕ ਨਾ ਐਵੇਂ,
ਹੋਰ ਬੜਾ ਕੁਝ ਛੁਪਿਐ, ਭਾਈ ਤੇਰੇ ਅਦਰੇ।
ਆਪਣੇ ਨਾਇਕ ਉਡੀਕ ਰਹੇ ਨੇ ਧਰਤੀ ਤੇ ਕਮਜ਼ੋਰ ।
ਆਪਣੇ ਵਿਚੋਂ ਆਪ ਪਛਾਣੋ , ਨਾਇਕ ਨਹੀਂ ਕੋਈ ਹੋਰ।
ਦੁੱਲਾ, ਬੌਲ੍ਹਾ, ਭਗਤ , ਸਰਾਭਾ, ਮਾਵਾਂ ਰੋਜ਼ ਨਾ ਜੈਮਣ,
ਵਕਤ ਉਸਾਰੇ, ਪਰਖੇ ਆਪੇ, ਦੇਵੇ ਬਾਂਕੀ ਤੋਰ।
ਸੰਧੂਰਦਾਨੀ/ 106