ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਿੱਕੜੀ ਸੂਈ, ਵੇਂਟਵਾਂ ਧਾਗਾ, ਰੀਝਾਂ ਦੀਫੁਲਕਾਰੀ।
ਇਕ ਇਕ ਤੋਪਾ ਸੁਪਨੇ, ਰੀਝਾਂ, ਜੜਦੀ ਸੁਪਨ-ਉਡਾਰੀ।
ਇਸ ਧਰਤੀ ਦੇ ਪੁੰਤਰਾਂ ਕੋਲੋਂ, ਇੰਕ ਗੌਲ ਭੈਣਾਂ ਪੁਛਣ,
ਰੌਂਖ ਨੂੰ ਆਰੀ ਫੇਰਨ ਮਗਰੋਂ, ਕਿਉਂ ਧੀਆਂ ਦੀ ਵਾਰੀ।
ਵੇਖ ਲੈ ਤੇ ਮਾਣ ਲੈ ਤੂੰ, ਸੁਰਖ਼ ਪਤਾਂ ਦੀ ਬਹਾਰ।
ਮੈਂ ਤਾਂ ਇਹਦੀ ਸਾਲ ਭਰ ਤੋਂ, ਕਰ ਰਿਹਾ ਸਾਂ ਇਤਜ਼ਾਰ।
ਬਿਰਖ-ਬੂਟੇ ਧਰਤ-ਮਾਂ ਦਾ ਰਾਂਗਲਾ ਸ਼ਿਗਾਰ ਨੇ ,
ਏਸ ਨੂੰ ਸ਼ਬਦਾਂ 'ਚ ਕਿੱਦਾਂ ਬੀੜ ਸਕਦਾ ਕਲਮਕਾਰ ।
ਖਿੜਿਆ ਗ਼ੁਲਾਬ ਪੀਲਾ, ਪਿਛੇ ਦੋ ਨੇ ਡੋਡੀਆਂ।
ਜੀਂਦਾ ਰਹੇ ਮਾਲੀ, ਜਿਹੜਾ ਪਾਲੇ ਕਰ ਗੋਡੀਆਂ।
ਜਿਸ ਦੀਆਂ ਰਾਤਾਂ ਅਜੇ ਓਡੀਆਂ ਹੀ ਓਡੀਆਂ।
ਸੰਧੂਰਦਾਨੀ/ ੧੦੯