ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਿਸ ਧਰਤੀ ਨੂੰ ਵਿੱਸਰ ਜਾਂਦੇ ਆਪਣੇ ਲੋਕ ਲਿਖਾਰੀ।
ਰੋਕ ਨਹੀਂ ਸਕਦਾ ਫਿਰ ਕੋਈ, ਰੁੱਖਾਂ ਦੇ ਮੁੱਢ ਆਰੀ।
ਨਾਨਕ ਸਿੰਘ ਗੁਰਬਖ਼ਸ਼ ਪ੍ਰੀਤੀ-ਡੋਰਾਂ ਜੋੜਹਾਰੇ,
ਭੁੱਲ ਭੁਲਾ ਗਏ ਪੁੱਤਰ ਧੀਆਂ, ਮੱਤ ਗਈ ਹੈ ਮਾਰੀ।
ਏਨੀ ਜੇ ਇਕੱਲ ਪੈਣ ਕੁੱਤੇ ਨਾਲ ਯਾਰੀਆਂ।
ਮਮਤਾ-ਪਿਆਰ ਮੁੱਢ ਆਪ ਫੇਰੋ ਆਰੀਆਂ।
ਕਿਹੋ ਜਹੇ ਭਵਿੱਖ ਨੂੰ ਉਸਾਰ ਰਹੇ ਹਾਂ ਦੋਸਤੋ!
ਖੌਰੇ ਕਿਹੜੇ ਕੰਮੀਂ ਗ਼ਲਤਾਨ ਨਰ-ਨਾਰੀਆਂ।
ਕਿਵੇਂ ਪੜ੍ਹ ਲਵਾਂ ਯਾਰਾ! ਨੀਵੀਂ ਅੱਖ ਚੋਂ ਕਹਾਣੀ।
ਕਿਹੜੀ ਅੱਖ ਵਿਚ ਹੰਝੂ, ਕਿਹੜੀ ਅੱਖ ਵਿਚ ਪਾਣੀ।
ਬੈਠੇ ਜਾਪਦੇ ਨੇਦਿਲ ਉੱਤੇ ਪੀੜਾਂ ਦੇ ਪਹਾੜ,
ਫੁੱਟੂ ਚਸ਼ਮਾ ਤੂੰ ਵੇਖੀਂ, ਕਦੇ ਆਪ ਇਨ੍ਹਾਂ ਥਾਈਂ।
ਸੰਧੂਰਦਾਨੀ/112