ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨੀ ਤੂੰ ਬੋਲ, ਬੋਲ, ਬੋਲ, ਘੁੰਡੀ ਦਿਲ ਵਾਲੀ ਖੋਲ੍ਹ।
ਮੱਥੇ ਸੂਰਜੇ ਦਾ ਟਿੱਕਾ, ਚਿਹਰਾ ਚੰਦ ਤੇਰੇ ਕੋਲ।
ਕਦੇ ਮਿਲਾਂਗੇ ਜੀ, ਹੋਏ ਜੇ ਸੰਜੋਗ ਜ਼ੋਰਾਵਰ,
ਫੇਰ ਕੋਲ ਬਹਿ ਕੇ ਸੁਣਾਂਗੇ ਜੀ, ਮਿੱਠੇ ਮਿੱਠੇ ਬੋਲ।

ਆਖੇ ਕਾਹਨੂੰ ਬਾਬਲ ਤੂੰ ਧੀਆਂ ਨੂੰ ਵਿਚਾਰੀਆਂ।
ਚੰਨ ਉੱਤੇ ਪੈੜਾਂ ਪਾਈਆਂ, ਸਾਡੀਆਂ ਉਡਾਰੀਆਂ।
ਪੁੱਤਰਾਂ ਨੂੰ ਪੁੱਚ ਪੁੱਚ, ਛੱਡ ਦੇ ਰਿਵਾਜ ਨੂੰ,
ਕੁੱਖ ਵਿਚ ਖਾਣ ਸਾਨੂੰ ਰੁੱਤਾਂ ਟੂਣੇਹਾਰੀਆਂ।

ਉੱਡ ਉੱਡ ਚਿੜੀਏ ਨੀ, ਤੂੰ ਬਹਿ ਗਈ ਟਾਹਣੀ।
ਅੰਬਰ ਵਿਚ ਪਹੁੰਚ ਗਏ, ਸਭ ਤੇਰੇ ਹਾਣੀ।
ਖੰਭਾਂ ਨੂੰ ਤੁਰਤ ਜਗਾ ਤੇ ਫੁਰਤੀ ਫੜ ਲੈ,
ਬੈਠੀ ਤਾਂ ਬਣ ਜਾਣਾ, ਤੇਰੇ ਖੂਨ ਦਾ ਪਾਣੀ।

ਸੰਧੂਰਦਾਨੀ/113