ਇਹ ਵਰਕਾ ਤਸਦੀਕ ਕੀਤਾ ਗਿਆ ਏ
ਵੇਖੋ ਰੱਬ ਰੂਪ ਦਿੱਤਾ ਏਸ ਮੁਟਿਆਰ ਨੂੰ।
ਚਿੱਤ ਕਰੇ ਵੇਖੀ ਜਾਵਾਂ, ਫੁੱਲਾਂ ਦੀ ਬਹਾਰ ਨੂੰ।
ਏਨੀ ਦੂਰੋਂ ਖੌਰੇ ਕਿਵੇਂ ਆਉਂਦੀਆਂ ਸੁਗੰਧੀਆਂ,
ਰੱਖੀਂ ਤੂੰ ਖੁਦਾਇਆ! ਸਦਾ ਕਾਇਮ ਗੁਲਜ਼ਾਰ ਨੂੰ।
ਸਾਡੇ ਕੋਲ ਆਕੇ ਮੁੜ ਗਈ ਮੁਹੱਬਤਾਂ ਦੀ ਡਾਰ।
ਕਿੱਦਾਂ ਜਿੰਦ ਇਹ ਨਿਮਾਣੀ, ਝੱਲੇ ਓੜਕਾਂ ਦਾ ਭਾਰ।
ਤੇਰੇ ਰਾਹਾਂ ਵਿਚ ਖੜ੍ਹੇ ਬਣ ਬਿਰਖਾਂ ਦੇ ਸਾਏ,
ਸਾਡੇ ਟਾਹਣਾਂ ਉੱਤੇ ਨ੍ਹੇਰੀਏ ਤੂੰ ਕਹਿਰ ਨਾ ਗੁਜ਼ਾਰ।
ਫ਼ਾਸਲੇ ਰੱਖੇ ਭਲਾ ਕਿਉਂ ਜ਼ਿੰਦਗੀ।
ਕੀ ਅਧੂਰੀ ਹੈ ਅਜੇ ਵੀ ਬੰਦਗੀ।
ਸਾਡੀਆਂ ਵੀ ਰੱਬ ਦੇ ਹੱਥ ਡੋਰੀਆਂ,
ਹੋਰ ਕਰ ਲੈ, ਹੋਰ ਕਰ ਲੈ, ਦਿਲ ਲਗੀ।
ਸੰਧੂਰਦਾਨੀ / 114