ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਲਕਾਂ ਓਹਲੇ ਤਲਖ਼ ਸਮੁੰਦਰ ਅੱਥਰੂ ਬਣ ਕੇ ਵਹਿ ਜਾਵਣ ਦੇ।
ਦਿਲ ਨੂੰ ਏਨਾ ਬਣਾ ਮਾੜਾ, ਮੂੰਹ ਵਿੱਚ ਆਈ ਕਹਿ ਜਾਵਣ ਦੇ।
ਕੀ ਦੱਸਾਂ ਤੇ ਕੀਕੂ ਦੱਸਾਂ ਤੜਪਦੀਆਂ ਨੇ ਮਨ ਵਿੱਚ ਲਹਿਰਾਂ,
ਨਾ ਲਿਸ਼ਕੋਰ ਤੂੰ ਨੂਰੀ ਮੁੱਖੜਾ ਸ਼ੀਸ਼ੇ ਸਨਮੁਖ ਬਹਿ ਜਾਵਣ ਦੇ।


ਕਹਿਰ ਖ਼ੁਦਾਈ ਵੇਖੋ ਸੂਰਜ ‘ਨੇਰੇ ਦੀ ਸਾਜ਼ਿਸ਼ ਵਿਚ ਰਲਿਆ।
ਪੁੱਠਾ ਤਵਾ ਕਲੂਟਾ ਕਾਲਾ, ਆਪੇ ਆਪਣੇ ਮੂੰਹ ਤੇ ਮਲਿਆ।
ਦੱਸੋ ਜੀ, ਵਿਸ਼ਵਾਸ ਭਲਾ ਹੁਣ, ਕਿੱਥੇ ਕਿਸ ਤੇ ਕਰ ਲਏ ਬੰਦਾ,
ਜਿਹੜਾ ਭਾਂਡਾ ਅੰਦਰੋਂ ਤੱਕਿਆ, ਓਸੇ ਦਾ ਹੀ ਥੱਲਾ ਗਲਿਆ।


ਚੋਰ ਲੁਟੇਰੇ ਡਾਕੂ ਰਾਖੇ, ਧਰਮ ਕਰਮ ਦੀ ਧਰਤੀ ਉੱਤੇ।
ਮਾਲ ਖ਼ਜ਼ਾਨੇ ਵਾਲੇ ਮਾਲਕ, ਨਸ਼ਿਆਂ ਅੰਦਰ ਨੀਂਦ ਵਿਗੁੱਤੇ,
ਵਕਤ ਬੜਾ ਬੇਰਹਿਮ ਲਿਖਾਰੀ, ਨੀਝ ਲਗਾ ਕੇ ਵੇਖ ਰਿਹਾ ਏ,
ਲਗਰਾਂ ਕੌਣ ਮਰੋੜੇ, ਚਾਹੇ, ਖਿੜਨ ਗੁਲਾਬ ਨਾ ਜੋਬਨ ਰੁੱਤੇ।

ਸੰਧੂਰਦਾਨੀ / 27