ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦਾ ਹੈ ਬੈਦੇ ਦਾ ਦਾਰੂ ਬੁਰੇ ਵਕਤ ਸਮਝਾਇਆ।
ਸੁਖ ਵੇਲੇ ਤਾਂ ਪੜ੍ਹ ਨਾ ਸਕਿਆ ਗੁਝਲਦਾਰੀ ਮਾਇਆ।
ਕੁਰਸੀ, ਪਦਵੀ, ਮਾਣ ਮਰਤਬਾ,ਖਭ ਉਡਾਵਣ ਉੱਚਾ,
ਆਪਣੀ ਹਸਤੀ ਓਦੋਂ 'ਜਾਣੀ, ਜਦ ਧਰਤੀ ਤੇ ਆਇਆ।


ਧਰਤੀ ਦੀ ਬੁੱਕਲ ਵਿੱਚ ਸੋਨਾ,ਚਾਂਦੀ ਹੀਰੇ ਲੁਕੇ ਖ਼ਜ਼ਾਨੇ।
ਸਾਗਰ ਦੀ ਤਹਿ ਹੇਠ ਪਏ ਸੀ ,ਮਾਣਕ ਮੋਤੀ ਲੱਖ ਨਜ਼ਰਾਨੇ।
ਇਹ ਸਾਰਾ ਕੁਝ ਹਾਸਲ ਕਰਕੇ, ਭੁੱਖਿਆ ਤੂੰ ਭੁੱਖੇ ਦਾ ਭੁੱਖਾ,
ਮਨ ਦਾ ਚੈਨ ਤੇ ਖੁਸ਼ੀਆਂ ਖੇੜੇ, ਤਾਹੀਂਓ “ ਤੈਥੋਂ ਬਣੇ ਬੇਗਾਨੇ।


ਉੱਚੀਆਂ ਕੰਧਾਂ ਉੱਪਰ ਸ਼ੀਸ਼ਾ ਕਿਰਚਾ' ਵਾਂਰੂੰ ਜੜਿਆ,
ਧਨਵੈਤੇ ਨੇ ਬੜੇ ਡਰਾਕਲ, ਮਨ ' ਚੋਂ ਭੈਅ ਨਹੀਂ ਕੱਢਦੇ।

ਸੰਧੂਰਦਾਨੀ / 31