ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਦੜੀਆਂ ਦੇ ਨਾਲ ਮੁਸੀਬਤ ,ਉੱਚੇ ਪਰਬਤ ਢਹਿਦੇ ਨਹੀਂਓ।
ਪਰ ਹਾਲਾਤ ਕਦੇ ਵੀ ਮਿੱਤਰਾ ਇੱਕੋ ਜਹੇ ਤਾਂ ਰਹਿਦੇ ਨਹੀਂਓ।
ਸੂਰਜ ਦੀ ਲਿਸ਼ਕੋਰ ਜੇ ਪੱਲੇ, ਗ਼ਮ ਦੇ ਬੱਦਲ ਰਹਿਦੇ ਨਹੀਂਓ।


ਸਾਲ ਦੇ ਤਿਨ ਸੌ ਪੈਂਠ ਦਿਨਾਂ ਚੋਂ ਚਿੜੀਆਂ ਲਈ ਦਿਨ ਰਾਖਵਾਂ ਰੱਖਣਾ।
ਇਹ ਫੋਕੀ ਹਮਦਰਦੀ ਤੋਂ ਵੱਧ ,ਹੋਰ ਨਹੀਂ ਕੁਝ ਵੀ ਚੈਨ ਮੱਖਣਾ।
ਧਰਤੀ ,ਪਾਣੀ ,ਬਿਰਖ ਬ੍ਰੂਟੇ, ਹਾਉਕੇ ਭਰ ਭਰ ਤੜਪ ਰਹੇ ਨੇ,
ਜੇ ਨਾ ਰਲ ਇਹ ਪੂੰਜੀ ਸਾਂਭੀ,ਹੋ ਜਾਵੇਗਾ ਦਰ ਘਰ ਸੱਖਣਾ।


ਬੱਚਿਆਂ ਦੇ ਮਨ ਐਦਰ ਕੀ ਹੈ,ਅਨਪੜ੍ਹ ਮਾਂ ਵੀ ਪੜ੍ਹ ਲੈਂਦੀ ਹੈ।
ਅੱਖੀਆਂ ਵਾਲੀ ਖ਼ੁਰਦਬੀਨ ਸੈਗ ਰੂਹ ਦੀ ਚੋਰੀ ਫੜ ਲੈਂਦੀ ਹੈ।
ਬਾਬਲ ਝਿੜਕੇ ਤੜਫਣ ਲੱਗਦੀ, ਕੈਬਦੀ ਧਰਤ ਭੂਚਾਲ ਦੇ ਵਾਂਗੂੰ ,
ਬੱਚਿਆਂ ਖ਼ਾਤਰ , ਸੱਚੜੀ ਰੂਹ ਵੀ ਸਗਲ ਬਹਾਨੇ ਘੜ ਲੈਂਦੀ ਹੈ।

ਸੰਧੂਰਦਾਨੀ / 38