ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤੀਆਂ ਸੁਰਖ਼ ਗੁਲਾਬ ਦੀਆਂ ਦੇ ,ਕਿਓ ਲਾਏ ਨੇ ਹੋਠੀਂ ਜਦਰੇ।
ਮਰ ਨਾ ਜਾਣ ਮਾਸੂਮ ਪਰਿਦੇ ਰੀਝਾਂ, ਚਾਅ ਸਾਹ ਘੁੱਟ ਕੇ ਅਦਰੇ।
ਤੂੰ ਭੁੱਲੇਂ, ਸੌ ਵਾਰੀ ਭੁੱਲ ਜਾ, ਉਸ ਮਹਿਕੈਦੜੀ ਮੁਲਾਕਾਤ ਨੂੰ,
ਜਗਦੀ ਰੱਖਾਂ ਜੋਤ ਵਾਂਗਰਾਂ,ਯਾਦ ਤੇਰੀ ਮੈਂ ਦਿਲ ਦੇ ਮਦਰੇ।


ਜੈਤੋਂ ਜੋਤ ਜਗਾਇਆਂ ਮਿੱਤਰੋ, ਕੁਝ ਨਹੀਂ ਘਟਦਾ ਚਾਨਣ ਦਾ।
ਰਲ ਮਿਲ ਬੈਠ ਵਿਚਾਰਾਂ ਕਰੀਏ,ਵਕਤ ਹੈ ਫ਼ਰਜ਼ ਪਛਾਨਣ ਦਾ।
ਹੱਟੀਆਂ ਅਦਰ ਡੱਬੀਆਂ ਵਾਂਗਰ ਵਕਤ ਕਿਤੇ ਨਾ ਚਿਣ ਦੇਵੇ,
ਬਦ ਗੁਫ਼ਾ ਚੋਂ ਬਾਹਰ ਚੱਲੀਏ,ਪਰਚਮ ਲੈ ਕੇ ਚਾਨਣ ਦਾ।


ਪਹਿਰੇਦਾਰ ਬਿਨਾ ਦਿਨ ਰਾਤੀਂ, ਕੁੰਡੇ ਜੈਦਰੇ ਖੜਕ ਰਹੇ ਨੇ।
ਚੋਰਾਂ ਦੀ ਅੱਖ ਦੇ ਵਿੱਚ ਕੂਕਰ, ਤਾਂਹੀਓ 'ਬਹੁਤੇ ਰੜਕ ਰਹੇ ਨੇ।
ਲੜਦੇ, ਭਿੜਦੇ, ਮਿੱਟੀ ਪੁੱਟਦੇ ਜਿਹੜੇ ਚੋਣ ਜਿਤਾ ਕੇ ਘੱਲੇ,
ਖਾਲਮ ਖਾਲੀ ਸੱਖਣੇ ਭਾਂਡੇ, ਝੱਗੋ ਝੱਗ ਹੋ ਬੜ੍ਹਕ ਰਹੇ ਨੇ।

ਸੰਧੂਰਦਾਨੀ / 45