ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਾ ਹੈ ਬੈਦੇ ਦਾ ਦਾਰੂ ਬੁਰੇ ਵਕਤ ਸਮਝਾਇਆ।
ਸੁਖ ਵੇਲੇ ਤਾਂ ਪੜ੍ਹ ਨਾ ਸਕਿਆ ਗੁੰਝਲਦਾਰੀ ਮਾਇਆ।
ਕੁਰਸੀ, ਪਦਵੀ, ਮਾਣ ਮਰਤਬਾ, ਖੰਭ ਉਡਾਵਣ ਉੱਚਾ,
ਆਪਣੀ ਹਸਤੀ ਓਦੋ ਜਾਣੀ, ਜਦ ਧਰਤੀ ਤੇ ਆਇਆ।


    ਧਰਤੀ ਦੀ ਬੁੱਕਲ ਵਿੱਚ ਸੋਨਾ,ਚਾਂਦੀ ਹੀਰੇ ਲੁਕੇ ਖ਼ਜ਼ਾਨੇ।
    ਸਾਗਰ ਦੀ ਤਹਿ ਹੇਠ ਪਏ ਸੀ ,ਮਾਣਕ ਮੋਤੀ ਲੱਖ ਨਜ਼ਰਾਨੇ।
    ਇਹ ਸਾਰਾ ਕੁਝ ਹਾਸਲ ਕਰਕੇ, ਭੁੱਖਿਆ ਤੂੰ ਭੁੱਖੇ ਦਾ ਭੁੱਖਾ,
    ਮਨ ਦਾ ਚੈਨ ਤੇ ਖੁਸ਼ੀਆਂ ਖੇੜੇ, ਤਾਹੀਂਓ “ ਤੈਥੋਂ ਬਣੇ ਬੇਗਾਨੇ।


      ਉਮਰ ਗੁਜ਼ਾਰੀ ਆਪਣੀ ਸਾਰੀ ਦੋਚਿੱਤੀ ਨੂੰ ਮਾਰਦਿਆਂ।
      ਅਗਨ ਸਫ਼ੇ ਦੇ ਸਾਗਰ ਉੱਤੇ ਕਾਗ਼ਜ਼ ਬੇੜੀ ਤਾਰਦਿਆਂ।
      ਸਮਝ ਪਵੇ ਨਾ ਅੱਜ ਤੀਕਰ ਵੀ ਕੀ ਖੱਟਿਆ ਕੀ ਵੱਟਿਆ ਏ,
      ਜੀਵਨ ਪੂੰਜੀ ਖ਼ਰਚ ਰਿਹਾ ਹਾਂ,ਸੱਚ ਦੇ ਸਿਰ ਤੋਂ ਵਾਰਦਿਆਂ।

      ਸੰਧੂਰਦਾਨੀ / 53