ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਥੋਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ।
ਅੱਜ ਦਾ ਰੋਜ਼ ਖਿਸਕਿਆ ਹੱਥੋਂ, ਪਤਾ ਨਹੀਂ ਕੁਝ ਕੱਲ੍ਹ ਦਾ।
ਚਾਨਣੀਆਂ ਵਿੱਚ ਤੁਰਿਆਂ ਤੁਰਿਆ ਮਗਰ ਸਦਾ ਪਰਛਾਵਾਂ,
ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸਗ ਚੱਲਦਾ।


    ਜਾਨ ਤੋਂ ਪਿਆਰੇ ਜੇ ਨਾ ਮਾਨਣ ,ਖੁਸ਼ੀਆਂ ਜਾਣ ਕਰੈਡੀਆਂ।
    ਮੋਹ ਦੇ ਪਾਣੀ ਬਾਝੋਂ ਤਰਸਣ, ਸੁਰਖ਼ ਫੁੱਲਾਂ ਦੀਆਂ ਡੈਡੀਆਂ।
    ਪਰ ਜੇ ਸੱਤ ਬੇਗਾਨਾ ਕੋਈ, ਮੀਂਹ ਮੁਸਕਾਨ ਤਰੌਂਕੇ ,
    ਰੂਹ ਵਿੱਚ ਵਗਦਾ ਹੈ ਪੁਰਵੱਈਆ, ਮਹਿਕਦੀਆਂ ਪਗਡੈਡੀਆਂ।


      ਬਦਾ ਹੈ ਬਦੇ ਦਾ ਦਾਰੂ ਬੁਰੇ ਵਕਤ ਸਮਝਾਇਆ।
      ਸੁਖ ਵੇਲੇ ਤਾਂ ਪੜ੍ਹ ਨਾ ਸਕਿਆ ਗੁੰਝਲਦਾਰੀ ਮਾਇਆ।
      ਕੁਰਸੀ, ਪਦਵੀ, ਮਾਣ ਮਰਤਬਾ,ਖਭ ਉਡਾਵਣ ਉੱਚਾ,
      ਆਪਣੀ ਹਸਤੀ ਓਦੋ 'ਜਾਣੀ, ਜਦ ਧਰਤੀ ਤੇ ਆਇਆ।

      ਸੰਧੂਰਦਾਨੀ / 54