ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਟੀ ਚਿੱਠੀ ਜਦ ਵੀ ਆਵੇ, ਬਿਨ ਪੜ੍ਹਿਆਂ ਤੜਫ਼ਾ ਜਾਂਦੀ ਹੈ।
ਮਾਂ ਜਾਇਆਂ ਦੀ ਪੀੜ,ਆਂਦਰਾਂ ਕੱਠੀਆਂ ਕਰ ਸਮਝਾ ਜਾਂਦੀ ਹੈ।
ਅੱਖ ਫਰਕਦੀ, ਚਿੱਤ ਖਲਬਲੀ, ਉੱਖੜੇ ਨੀਂਦਰ ਹੋਰ ਬੜਾ ਕੁਝ,
ਏਸ ਤਰ੍ਹਾਂ ਹੀ ਤਨ ਦੀ ਮਿੱਟੀ, ਚਿਤਾ ਖਾਂਦੀ ਖਾ ਜਾਂਦੀ ਹੈ।


ਰਾਤ ਬੜਾ ਬੇਚੈਨ ਰਿਹਾਂ ਮੈਂ ,ਮੋਈ ਮਾਂ ਨੂੰ ਚੇਤੇ ਕਰਕੇ।
ਸੁਪਨਾ ਟੁੱਟਿਆ, ਜਾਗਣ ਮਗਰੋਂ,ਖੁੱਲ੍ਹ ਕੇ ਰੋਇਆ, ਅੱਖੀਆਂ ਭਰ ਕੇ।
ਆਪ ਕਦੇ ਵੀ ਸੀ ਨਾ ਕੀਤੀ , ਟੁੱਟਦੀ ਜੁੜਦੀ ਰਹੀ ਮਰ ਮਰ ਕੇ।


ਅੱਜ ਬੱਦਲਾਂ ਦਾ ਰੈਗ ਸੁਨਹਿਰੀ ਸੂਰਜ ਖੁਰ ਕੇ ਰਲਿਆ ਜਾਪੇ।
ਇੱਕ ਨੁੱਕਰ ਵਿੱਚ ਧੁੱਪ ਦੀ ਕਾਤਰ ਸੁਰਖ਼ ਦੈਦਾਸਾ ਮਲਿਆ ਜਾਪੇ।
ਦਿਨ ਨਹੀਂ ਖਿੜਿਆ ਪਹਿਲਾਂ ਵਾਂਗਰ, ਗੜਬੜ ਜਾਪ ਰਹੀ ਏ ਮੈਨੂੰ ,
ਸਾਡਾ ਸੂਰਜ ਚਾਰ ਚੁਫ਼ੇਰਿਓ ਬੱਦਲ ਤੇ ਪੈਦ ਵਲਿਆ ਜਾਪੇ।

ਸੰਧੂਰਦਾਨੀ / 57