ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੰਮਣਹਾਰੀ ਵਾਂਗਰਾਂ ਧਰਤੀ ਮਾਂ ਦਾ ਹਾਲ।
ਮਾਂ-ਬੋਲੀ ਦਾ ਹੋ ਗਿਆ, ਇਸ ਤੋਂ ਮੰਦੜਾ ਹਾਲ।
ਤਿੰਨੇ ਬਹਿ ਕੇ ਝੁਰਦੀਆਂ ਸ਼ਾਮ ਢਲੇ ਤੋਂ ਬਾਦ,
ਪੁੱਤ ਕਿਉਂ ਨਹੀਂ ਪੁੱਛਦੇ,ਆ ਕੇ ਸਾਡਾ ਹਾਲ।
ਕਿੱਧਰ ਚਲਿਐਂ ਦਿਲ ਦਿਆ ਮੋਰਾ!
ਜਾਨ ਤੇਰੀ ਦਾ ਮੈਨੂੰ ਝੋਰਾ।
ਰਾਹ ਵਿਚ ਚਤੁਰ ਸ਼ਿਕਾਰੀ ਬੈਠੇ,
ਵੇਖੀਂ ਨਾ ਸੁਸਤਾਵੀਂ ਭੋਰਾ।
ਚਾਹ ਦੀ ਇੱਕੋ ਗਰਮ ਪਿਆਲੀ।
ਘਰ ਵਿਚ ਹੈ ਨਹੀਂ ਬਾਗ਼ ਦਾ ਮਾਲੀ।
ਜਿੰਦ ਸੋਚਾਂ ਦੀ ਚੜ੍ਹੀ ਚਰਖੜੀ,
ਇੱਕ ਹੱਥ ਕਿੰਜ ਵਜਾਵਾਂ ਤਾਲੀ।
ਸੰਧੂਰਦਾਨੀ / 65