ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਦ ਹਾਲੇ ਸਾਂ ਅਸੀਂ ਨਿਆਣੇ।
ਗੱਲਾਂ ਕਰਦੇ ਸੁਣੇ ਸਿਆਣੇ।
ਮੁੱਲ ਪਊ ਕੁਰਬਾਨੀ ਦਾ, ਪਰ,
ਬਾਪੂ ਤੁਰ ਗਿਆ ਭੰਗ ਦੇ ਭਾਣੇ।

ਰੁੱਖਾਂ ਮੁੱਢ ਆਰੀ ਤੇ ਬਣਾਈ ਜਾਉ ਆਲ੍ਹਣੇ।
ਚਿੜੀਆਂ ਨੇ ਬੋਟ ਹੁਣ ਏਥੇ ਨਹੀਂਉਂ ਪਾਲਣੇ।
ਪੰਛੀ ਪਰਿੰਦੇ ਚਾਹੁਣ ਰੁੱਖਾਂ ਦੀਆਂ ਟਾਹਣੀਆਂ,
ਧਰਤੀ ਦੇ ਪੁੱਤ ਰੁੱਖ, ਸਿੱਖ ਲਉ ਸੰਭਾਲਣੇ।

ਸੰਨ ਸੰਤਾਲ਼ੀ ਵੇਲੇ ਏਥੋਂ ਘਰਾਂ ਵਾਲੇ ਤੁਰ ਗਏ।
ਸੁੰਨਿਆਂ ਮਹੱਲਾਂ ਦੇ ਬਨੇਰੇ ਤਾਹੀਉਂ ਭੁਰ ਗਏ।
ਅਜੇ ਇੱਕ ਹਾਉਕਾ ਏਸ ਹਿੱਕੜੀ 'ਚ ਜਾਗਦਾ,
ਬਾਕੀ ਰੰਗ ਜ਼ਿੰਦਗੀ ਦੇ ਝੱਖੜਾਂ 'ਚ ਖ਼ੁਰ ਗਏ।

ਸੰਧੂਰਦਾਨੀ / 67